ਸ਼ਰਮਸਾਰ: ਨਾਬਾਲਗ ਲੜਕੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਕੀਤਾ ਗਰਭਵਤੀ

Sunday, Jun 14, 2020 - 05:09 PM (IST)

ਸ਼ਰਮਸਾਰ: ਨਾਬਾਲਗ ਲੜਕੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਕੀਤਾ ਗਰਭਵਤੀ

ਫਗਵਾੜਾ (ਹਰਜੋਤ)— ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਗਰਭਵਤੀ ਬਣਾਉਣ ਦੇ ਦੋਸ਼ 'ਚ ਸਦਰ ਪੁਲਸ ਨੇ ਇਕ ਵਿਅਕਤੀ ਖਿਲਾਫ਼ ਧਾਰਾ 376 ਆਈ. ਪੀ. ਸੀ, 3,4 ਪਾਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਸਦਰ ਅਮਰਜੀਤ ਸਿੰਘ ਮੱਲ੍ਹੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਿਕਾਇਤ ਕਰਤਾ ਪਰਮਿਲਾ ਦੇਵੀ ਵਾਸੀ ਸਪਰੋੜ ਨੇ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਉਸ ਦੀ ਲੜਕੀ ਥੋੜ੍ਹਾ ਮੰਦਬੁੱਧੀ ਦਾ ਸ਼ਿਕਾਰ ਹੈ। ਉਨ੍ਹਾਂ ਦੱਸਿਆ ਕਿ ਉਕਤ ਲੜਕੀ ਘਰ 'ਚ ਰਹਿ ਕੇ ਘਰ ਦਾ ਕੰਮ ਕਰਦੀ ਸੀ। ਉਸ ਦੇ ਪੈਰਾਂ ਨੂੰ ਸੋਜਿਸ਼ ਆਉਣ ਮਗਰੋਂ ਜਦੋਂ ਡਾਕਟਰਾ ਤੋਂ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਉਹ 8 ਮਹੀਨਿਆਂ ਦੀ ਗਰਭਵਤੀ ਹੈ।

ਇਸ ਤੋਂ ਬਾਅਦ ਲੜਕੀ ਨੂੰ ਪੁੱਛਗਿੱਛ ਕਰਨ ਤੋਂ ਪਤਾ ਲੱਗਾ ਕਿ ਇਕ ਫੈਕਟਰੀ 'ਚ ਕੰਮ ਕਰਨ ਵਾਲੇ ਵਿਅਕਤੀ ਹਰੀਸ਼ ਚੰਦਰ ਨੇ ਉਕਤ ਘਿਨਾਉਣੀ ਘਟਨਾ ਨੂੰ ਅੰਜਾਮ ਨੂੰ ਦਿੱਤਾ ਹੈ। ਹਰੀਸ਼ ਚੰਦਰ ਅਕਸਰ ਉਨ੍ਹਾਂ ਕੋਲ ਆਉਂਦਾ-ਜਾਂਦਾ ਸੀ ਅਤੇ ਉਸ ਵੱਲੋਂ ਲੜਕੀ ਨਾਲ ਕਾਫ਼ੀ ਸਮੇਂ ਤੋਂ ਜਬਰ-ਜ਼ਨਾਹ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਗਰਭਵਤੀ ਬਣੀ। ਜਿਸ ਸਬੰਧ 'ਚ ਸਦਰ ਪੁਲਸ ਨੇ ਹਰੀਸ਼ ਚੰਦਰ ਵਾਸੀ ਮਕਾਨ ਨੰਬਰ 29 ਗਿਆਸਪੁਰਾ ਲੋਹਾਰਾ ਫੱਤੇਪੁਰ ਉੱਤਰ ਪ੍ਰਦੇਸ਼ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਕਥਿਤ ਦੋਸ਼ੀ ਹਰੀਸ਼ ਚੰਦਰ 'ਤਾਲਾਬੰਦੀ' ਤੋਂ ਪਹਿਲਾ ਹੀ ਆਪਣੇ ਪਿੰਡ ਯੂ. ਪੀ. ਨੂੰ ਗਿਆ ਹੋਇਆ ਹੈ, ਜਿਸ ਕਰਕੇ ਅਜੇ ਉਹ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਪੁਲਸ ਵੱਲੋਂ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

shivani attri

Content Editor

Related News