ਮਾਪਿਆਂ ਦੀ ਸ਼ਰਮਨਾਕ ਕਰਤੂਤ, ਧੀ ਦਾ ਫਰਜ਼ੀ ਵਿਆਹ ਰਚਾ ਕੇ ਕਰਵਾਇਆ ਜਬਰ-ਜ਼ਿਨਾਹ
Friday, Jul 24, 2020 - 07:04 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਮੰਗੇਤਰ, ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਸਕੀ ਲੜਕੀ ਦਾ ਫਰਜ਼ੀ ਵਿਆਹ ਕਰਵਾ ਕੇ ਦੂਜੇ ਵਿਅਕਤੀ ਨੂੰ ਸੌਂਪ ਕੇ ਜਬਰ-ਜ਼ਿਨਾਹ ਕਰਵਾਉਣ ਵਾਲੇ ਮਾਪਿਆਂ ਸਣੇ ਪੁਲਸ ਨੇ ਦਰਜਨ ਭਰ ਲੋਕਾਂ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਵਾਸੀ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਅਮਰੀਕ ਸਿੰਘ ਅਤੇ ਮਾਤਾ ਰਾਜ ਕੌਰ ਨੇ 9 ਅਕਤੂਬਰ, 2017 ਨੂੰ ਉਸ ਦਾ ਰਿਸ਼ਤਾ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੁੱਖੀ ਡੇਰਾ ਕੁੰਦਨਪੁਰ ਤਹਿਸੀਲ ਬਾਨੇਸਰ ਜ਼ਿਲ੍ਹਾ ਕੁਰੂਕਸ਼ੇਤਰ ਨਾਲ ਕਰਵਾਇਆ ਸੀ, ਜਿਸ ਉਪਰੰਤ ਗੁਰਜੀਤ ਸਿੰਘ ਅਮਰੀਕਾ ਚਲਾ ਗਿਆ।ਉਸ ਨੇ ਦੱਸਿਆ ਕਿ 16 ਮਈ 2018 ਨੂੰ ਉਸ ਦਾ ਪਿਤਾ ਅਮਰੀਕ ਸਿੰਘ, ਮੰਗੇਤਰ ਗੁਰਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਅਤੇ ਮਾਤਾ ਭੋਲੀ ਉਸ ਨੂੰ ਲੈ ਕੇ ਨਵਾਂਸ਼ਹਿਰ ਦੇ ਸਲੋਹ ਰੋਡ 'ਤੇ ਸਥਿਤ ਪ੍ਰੇਮ ਲਾਲ ਦੇ ਘਰ ਆ ਗਏ ਸਨ। ਜਿੱਥੇ ਪ੍ਰੇਮ ਲਾਲ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਵੀ ਘਰ 'ਚ ਸਨ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)
ਇੰਝ ਰਚੀ ਸਾਰੀ ਸਾਜਿਸ਼
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਹੋਰ ਨਾਲ ਆਏ ਲੋਕ ਉਸ ਨੂੰ ਪ੍ਰੇਮ ਲਾਲ ਦੇ ਘਰ ਛੱਡ ਕੇ ਚਲ ਗਏ ਅਤੇ ਉਸ ਨਾਲ ਚੰਗੀ ਜਾਣ-ਪਛਾਣ ਕਰਨ ਲਈ ਕਹਿ ਗਏ। ਉਸ ਨੇ ਦੱਸਿਆ ਕਿ ਉਪਰੋਕਤ ਪ੍ਰੇਮ ਲਾਲ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਉਸ ਨੇ ਆਪਣੇ ਪਿਤਾ ਜੋਗਿੰਦਰ ਲਾਲ ਨੂੰ ਫੋਨ ਕਰਕੇ ਇਸ ਸਬੰਧੀ ਦੱਸਿਆ ਪਰ ਉਨ੍ਹਾਂ ਇਸ 'ਤੇ ਧਿਆਨ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਰਾਤ ਜਦੋਂ ਉਹ ਉੱਪਰ ਕਮਰੇ 'ਚ ਸੌਂ ਰਹੀ ਸੀ ਤਾਂ ਕਰੀਬ 11 ਵਜੇ ਉਪਰੋਕਤ ਪ੍ਰੇਮ ਲਾਲ ਉਸ ਦੇ ਕਮਰੇ 'ਚ ਆ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਇਹ ਸਿਲਸਿਲਾ ਅਗਲੇ 2 ਦਿਨ੍ਹਾਂ ਤੱਕ ਚਲਦਾ ਰਿਹਾ। ਉਸ ਨੇ ਦੱਸਿਆ ਕਿ ਵਿਰੋਧ ਕਰਨ 'ਤੇ ਉਪਰੋਕਤ ਪ੍ਰੇਮ ਲਾਲ ਉਸ ਨਾਲ ਨੇ ਕੁੱਟਮਾਰ ਕੀਤੀ।
ਇੰਝ ਰਚਾਇਆ ਫਰਜ਼ੀ ਵਿਆਹ
ਉਸ ਨੇ ਦੱਸਿਆ ਕਿ 18 ਮਈ ਨੂੰ ਉਸ ਦੇ ਪਿਤਾ ਅਤੇ ਹੋਰ ਲੋਕ ਘਰ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਚਲੇ ਗਏ, ਜਦਕਿ ਉਸ ਨੇ ਡਰ ਦੇ ਚੱਲਦੇ ਕਿਸੇ ਨੂੰ ਵੀ ਕੁਝ ਨਹੀਂ ਦੱਸਿਆ। ਉਸ ਨੇ ਦੱਸਿਆ ਕਿ 20 ਮਈ ਨੂੰ ਉਸ ਦੇ ਮਾਤਾ-ਪਿਤਾ, ਮੰਗੇਤਰ ਦੇ ਮਾਤਾ ਅਤੇ ਕੁਝ ਹੋਰ ਰਿਸ਼ਤੇਦਾਰਾਂ ਨੇ ਸਲਾਹ ਕਰਕੇ ਉਸ ਦਾ ਫਰਜ਼ੀ ਵਿਆਹ ਇਕ ਧਾਰਮਿਕ ਥਾਂ 'ਤੇ ਪ੍ਰੇਮ ਲਾਲ ਨਾਲ ਕਰਵਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬੀ ਵਿਸ਼ੇ ਖ਼ਿਲਾਫ਼ ਪੰਜਾਬ ਵਕਫ ਬੋਰਡ ਵੱਲੋਂ ਪਾਸ ਕੀਤਾ ਮਤਾ ਕੈਪਟਨ ਨੇ ਕੀਤਾ ਰੱਦ
ਉਸ ਨੇ ਦੱਸਿਆ ਕਿ ਉਪਰੋਕਤ ਪ੍ਰੇਮ ਲਾਲ ਉਸ ਨੂੰ ਅਮਰੀਕਾ ਜਾਣ ਲਈ ਇੰਟਰਵਿਊ ਕਰਵਾਉਣ ਲਈ ਮੁੰਬਈ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਉਸ ਨੇ ਦੱਸਿਆ ਕਿ 1 ਫਰਵਰੀ, 2020 ਨੂੰ ਉਸ ਦੇ ਮੰਗੇਤਰ ਗੁਰਜੀਤ ਸਿੰਘ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਉਸ ਦਾ ਫਰਜ਼ੀ ਵਿਆਹ ਪ੍ਰੇਮ ਲਾਲ ਨਾਲ ਕੀਤਾ ਹੈ ਪਰ ਉਸ ਨੂੰ ਪਤਾ ਲੱਗਾ ਹੈ ਕਿ ਉਸ ਨੇ ਪ੍ਰੇਮ ਲਾਲ ਨਾਲ ਸਰੀਰਕ ਸਬੰਧ ਬਣਾ ਲਏ ਹਨ ਅਤੇ ਉਸ ਦੇ ਨਾਲ ਇਕੱਲੀ ਮੁੰਬਈ ਜਾ ਕੇ ਹੋਟਲ 'ਚ ਰਹੀ। ਜਿਸ ਦੇ ਚਲਦੇ ਹੁਣ ਉਹ ਉਸ ਨਾਲ ਵਿਆਹ ਨਹੀਂ ਕਰੇਗਾ ਅਤੇ ਅਮਰੀਕਾ ਆ ਵੀ ਗਈ ਤਾਂ ਉਸ ਨੂੰ ਆਪਣੇ ਨਾਲ ਨਹੀਂ ਰੱਖੇਗਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਜਦੋਂ ਪ੍ਰੇਮ ਲਾਲ ਅਤੇ ਗੁਰਜੀਤ ਸਿੰਘ ਸਬੰਧੀ ਜਾਣਕਾਰੀ ਇਕੱਠੀ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਗੁਰਜੀਤ ਨੇ ਹੀ ਪ੍ਰੇਮ ਲਾਲ ਨੂੰ ਪੈਸੇ ਦਿੱਤੇ ਹਨ ਕਿ ਉਹ ਫਰਜ਼ੀ ਵਿਆਹ ਕਰਕੇ ਉਸ ਨੂੰ ਅਮਰੀਕਾ ਲੈ ਕੇ ਆਵੇਗਾ ਅਤੇ ਉਸ ਕੋਲ ਛੱਡ ਦੇਵੇਗਾ।
ਇਹ ਵੀ ਪੜ੍ਹੋ: ਢੀਂਡਸਾ ਨੂੰ ਨਹੀਂ ਕੈਪਟਨ ਦੇ ਹੁਕਮਾਂ ਦੀ ਪਰਵਾਹ, ਸ਼ਕਤੀ ਪ੍ਰਦਰਸ਼ਨ ''ਚ ਭੁੱਲੇ ਕੋਰੋਨਾ ਨਿਯਮ (ਵੀਡੀਓ)
ਉਸ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਪ੍ਰੇਮ ਲਾਲ ਇਕ ਏਜੰਟ ਹੈ, ਜੋ ਭਾਰਤ 'ਚ ਫਰਜ਼ੀ ਵਿਆਹ ਕਰਕੇ ਅਮਰੀਕਾ ਵਿਖੇ ਦੂਜੇ ਲੋਕਾਂ ਕੋਲ ਲੈ ਕੇ ਛੱਡ ਦਿੰਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਜਾਣਕਾਰੀ 'ਚ ਆਇਆ ਹੈ ਕਿ ਗੁਰਜੀਤ ਸਿੰਘ ਅਮਰੀਕਾ 'ਚ ਰਾਜ ਮੁਲਤਾਨੀ ਦੇ ਨਾਂ 'ਤੇ ਫਰਜ਼ੀ ਦਰਤਾਵੇਜ਼ ਬਣਾ ਕੇ ਰਹਿ ਰਿਹਾ ਹੈ ਅਤੇ ਉਸ ਕੋਲ ਅਮਰੀਕਾ ਦੀ ਨਾਗਰਿਕਤਾ ਤੱਕ ਨਹੀਂ ਹੈ।
ਇਹ ਵੀ ਪੜ੍ਹੋ: ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ
ਉਸ ਨੇ ਦੱਸਿਆ ਕਿ ਉਸਦੇ ਆਪਣੇ ਮਾਤਾ-ਪਿਤਾ, ਮੰਗੇਤਰ, ਉਸ ਦੇ ਮਾਤਾ-ਪਿਤਾ, ਹੋਰ ਰਿਸ਼ਤੇਦਾਰ ਅਤੇ ਪ੍ਰੇਮ ਲਾਲ ਨੇ ਮਿਲ ਕੇ ਉਸ ਦੇ ਜੀਵਨ ਨੂੰ ਨਰਕ ਬਣਾ ਦਿੱਤਾ ਹੈ। ਜਿਸ ਦੇ ਚਲਦੇ ਉਪਰੋਕਤ ਲੋਕਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ। ਐੱਸ. ਐੱਸ. ਪੀ. ਕੁਰੂਕਸ਼ੇਤਰ ਨੂੰ ਦਿੱਤੀ ਉਪਰੋਕਤ ਸ਼ਿਕਾਇਤ ਜਿਸ ਦੀ ਘਟਨਾ ਥਾਣਾ ਸਿਟੀ ਨਵਾਂਸ਼ਹਿਰ ਦੇ ਖੇਤਰ 'ਚ ਵਾਪਰੀ ਹੋਣ ਦੇ ਚੱਲਦੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਉਪਰੋਕਤ ਸ਼ਿਕਾਇਤ ਦੇ ਆਧਾਰ 'ਤੇ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਜੋਗਿੰਦਰ ਸਿੰਘ, ਭੋਲੀ ਪਤਨੀ ਜੋਗਿੰਦਰ ਸਿੰਘ, ਰਾਜ ਕੌਰ ਪਤਨੀ ਅਮਰੀਕ ਸਿੰਘ, ਅਮਰੀਕ ਸਿੰਘ, ਗੁਰਜੀਤ ਦੇ ਮਾਮਾ-ਮਾਮੀ, ਪ੍ਰੇਮ ਲਾਲ ਵਾਸੀ ਸਲੋਹ ਰੋਡ, ਮਨਜਿੰਦਰ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਖਿਲਾਫ ਧਾਰਾ 376,120-ਬੀ,420,506,323 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਾਦਲਾਂ ਨੂੰ ਵੱਡਾ ਝਟਕਾ, ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਢੀਂਡਸਾ ਧੜੇ 'ਚ ਹੋਏ ਸ਼ਾਮਲ