8 ਮਹੀਨੇ ਬਾਅਦ ਹੋਇਆ ਜਬਰ-ਜ਼ਿਨਾਹ ਦਾ ਖ਼ੁਲਾਸਾ, 7 ਸਾਲਾ ਬੱਚੀ ਮੂੰਹੋਂ ਸੱਚ ਸੁਣ ਦੰਗ ਰਹਿ ਗਿਆ ਪਰਿਵਾਰ

Monday, Aug 19, 2024 - 06:22 PM (IST)

8 ਮਹੀਨੇ ਬਾਅਦ ਹੋਇਆ ਜਬਰ-ਜ਼ਿਨਾਹ ਦਾ ਖ਼ੁਲਾਸਾ, 7 ਸਾਲਾ ਬੱਚੀ ਮੂੰਹੋਂ ਸੱਚ ਸੁਣ ਦੰਗ ਰਹਿ ਗਿਆ ਪਰਿਵਾਰ

ਲਾਲੜੂ (ਗੁਰਜੀਤ) : ਜੀ. ਆਰ. ਪੀ. ਹੋਮਗਾਰਡ ਜਵਾਨ ਨੇ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੰਦਿਆਂ 7 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਮਾਮਲਾ ਅੱਠ ਮਹੀਨੇ ਬਾਅਦ ਉਦੋਂ ਸਾਹਮਣੇ ਆਇਆ, ਜਦੋਂ ਬੱਚੀ ਇਨਫੈਕਸ਼ਨ ਦਾ ਸ਼ਿਕਾਰ ਹੋ ਗਈ। ਬੱਚੀ ਅਜੇ ਵੀ ਜੀ.ਐੱਮ.ਸੀ.ਐੱਚ. ਚੰਡੀਗੜ੍ਹ ’ਚ ਦਾਖ਼ਲ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਡੇਰਾਬਸੀ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਦੀ ਪਛਾਣ 34 ਸਾਲਾ ਪਰਮਜੀਤ ਵਜੋਂ ਹੋਈ ਹੈ। ਮੁਲਜ਼ਮ ਰਿਸ਼ਤੇਦਾਰੀ ’ਚ ਬੱਚੀ ਦਾ ਭਰਾ ਲੱਗਦਾ ਹੈ।

ਇਹ ਵੀ ਪੜ੍ਹੋ : ਨੌਜਵਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਇਆ ਸਰੀਰ, ਗੁੱਟ 'ਤੇ ਬੰਨ੍ਹੀ ਰਹਿ ਗਈ ਰੱਖੜੀ

ਮੁਲਜ਼ਮ ਇਕ ਲੱਤ ਤੋਂ ਅਪਾਹਜ, ਪਿਤਾ ਦੀ ਥਾਂ ’ਤੇ ਮਿਲੀ ਸੀ ਨੌਕਰੀ

ਜਾਣਕਾਰੀ ਮੁਤਾਬਕ ਪਰਮਜੀਤ ਨੇ ਬੱਚੀ ਨਾਲ ਆਪਣੇ ਹੀ ਘਰ ’ਚ ਜਬਰ-ਜ਼ਿਨਾਹ ਕੀਤਾ। ਦਸੰਬਰ 2023 ’ਚ ਵਾਪਰੀ ਘਟਨਾ ਤੋਂ ਬਾਅਦ ਬੱਚੀ ਦੇ ਪ੍ਰਾਈਵੇਟ ਪਾਰਟਸ ’ਚ ਇਨਫੈਕਸ਼ਨ ਫੈਲ ਗਈ। ਇਸ ਤੋਂ ਬਾਅਦ ਮਾਤਾ-ਪਿਤਾ ਨੇ ਵੱਖ-ਵੱਖ ਡਾਕਟਰਾਂ ਤੋਂ ਉਸ ਦਾ ਇਲਾਜ ਕਰਵਾਇਆ ਪਰ ਕੋਈ ਫ਼ਾਇਦਾ ਨਹੀਂ ਹੋਇਆ। ਜਾਂਚ ਅਧਿਕਾਰੀ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ 16 ਜੁਲਾਈ ਨੂੰ ਬੱਚੀ ਦਾ ਇਲਾਜ ਜੀ.ਐੱਮ.ਸੀ.ਐੱਚ. ਚੰਡੀਗੜ੍ਹ ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਹਸਪਤਾਲ ਦੇ ਮੈਡੀਕਲ ਬੋਰਡ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਜਦੋਂ ਬੱਚੀ ਨੂੰ ਖਿਡੌਣੇ ਦੀ ਮਦਦ ਨਾਲ ਗੱਲਾਂ ’ਚ ਲਾ ਕੇ ਪੁੱਛਿਆ ਤਾਂ ਉਸ ਨੇ ਡਾਕਟਰ ਅਤੇ ਮਾਂ ਦੇ ਸਾਹਮਣੇ ਘਟਨਾ ਦਾ ਖ਼ੁਲਾਸਾ ਕੀਤਾ। ਮੁਲਜ਼ਮ ਇਕ ਲੱਤ ਤੋਂ ਅਪਾਹਜ ਹੈ ਤੇ ਉਸ ਨੂੰ ਆਪਣੇ ਪਿਤਾ ਦੀ ਥਾਂ ''ਤੇ ਜੀ.ਆਰ.ਪੀ. ’ਚ ਨੌਕਰੀ ਮਿਲੀ ਹੈ। ਉਹ ਵੀ ਸ਼ਾਦੀਸ਼ੁਦਾ ਸੀ ਪਰ ਉਸਦੀ ਪਤਨੀ ਉਸ ਨੂੰ ਛੱਡ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਇਹ ਵੀ ਪੜ੍ਹੋ : ਰੱਖੜੀ ਦੀਆਂ ਖ਼ੁਸ਼ੀਆਂ 'ਚ ਪਏ ਵੈਣ, ਛੁੱਟੀ ਆਏ ਬੀ. ਐੱਸ. ਐੱਫ. ਦੇ ਜਵਾਨ ਦੀ ਅਚਾਨਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News