ਐੱਲ. ਪੀ. ਯੂ. ਦੀ ਵਿਦਿਆਰਥਣ ਅਗਵਾ, ਕੀਤੀ ਬਲਾਤਕਾਰ ਦੀ ਕੋਸ਼ਿਸ਼

11/06/2017 6:33:04 PM

ਜਲੰਧਰ/ਫਗਵਾੜਾ— ਫਗਵਾੜਾ ਦੇ ਮਸ਼ਹੂਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਪੜ੍ਹਦੀ ਬੀ. ਏ. ਦੀ ਵਿਦਿਆਰਥਣ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦੀ ਕੋਸ਼ਿਸ਼ 'ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਜਿਸ਼ਨਪੂਰਾ ਦੀ ਰਹਿਣ ਵਾਲੀ ਪ੍ਰੀਤੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਬੀ. ਏ. ਕਲਾਸ ਪਹਿਲੇ ਸਾਲ ਦੀ ਵਿਦਿਆਰਥਣ ਹੈ। ਉਹ ਕਾਲਜ ਜਾਣ ਲਈ 3 ਤਰੀਕ ਨੂੰ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਇਸੇ ਦੌਰਾਨ ਆਈ-20 ਕਾਰ 'ਚ ਉਸ ਦੇ ਮੁਹੱਲੇ ਦਾ ਹੀ ਪ੍ਰਿੰਸ ਨਾਂ ਦਾ ਇਕ ਲੜਕਾ ਕਾਰ ਚਲਾਉਂਦੇ ਹੋਏ ਆਇਆ ਅਤੇ ਉਸ ਦੇ ਨਾਲ ਇਕ ਹੋਰ ਸਰਦਾਰ ਲੜਕਾ ਬੈਠਾ ਸੀ। ਪ੍ਰਿੰਸ ਨੇ ਕਾਰ 'ਚੋਂ ਹੇਠਾਂ ਉਤਰ ਕੇ ਧੱਕੇ ਨਾਲ ਪ੍ਰੀਤੀ ਨੂੰ ਕਾਰ 'ਚ ਬਿਠਾ ਲਿਆ। ਕਾਰ 'ਚ ਬੈਠੇ ਦੂਜੇ ਲੜਕੇ ਨੇ ਉਸ ਦੇ ਮੂੰਹ 'ਤੇ ਜ਼ਬਰਦਸਤੀ ਕੱਪੜਾ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਵੱਲ ਇਕ ਗੈਸਟ ਹਾਊਸ ਲੈ ਗਏ, ਜਿੱਥੇ ਉਨ੍ਹਾਂ ਨੇ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਦੋਸ਼ੀਆਂ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਫੜੇ ਗਏ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News