ਬੇਹੱਦ ਸ਼ਰਮਨਾਕ : ਕਲਯੁਗੀ ਪਿਓ ਨੇ ਧੀ ਕੀਤੀ ਗਰਭਵਤੀ, ਬੱਚਾ ਹੋਣ 'ਤੇ ਕਰਨ ਲੱਗਾ ਸੀ ਇਕ ਹੋਰ ਕਾਰਾ ਤਾਂ...

Tuesday, Aug 30, 2022 - 11:19 AM (IST)

ਜਲੰਧਰ (ਸ਼ੋਰੀ) : ਬਸਤੀ ਪੀਰਦਾਦ ਰੋਡ ਨੇੜੇ ਰਹਿਣ ਵਾਲਾ ਇਕ ਕਲਯੁਗੀ ਪਿਤਾ 14 ਸਾਲ ਦੀ ਨਾਬਾਲਗ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਆਖ਼ਰਕਾਰ ਜਦੋਂ ਧੀ ਗਰਭਵਤੀ ਹੋਈ ਅਤੇ ਉਸ ਨੂੰ ਦਰਦਾਂ ਲੱਗ ਗਈਆਂ ਤਾਂ ਕਲਯੁਗੀ ਪਿਤਾ ਨੇ ਧੀ ਦੇ ਗਰਭ ’ਚੋਂ ਪੈਦਾ ਹੋਈ ਨਵਜਨਮੀ ਧੀ ਨੂੰ ਨਹਿਰ 'ਚ ਸੁੱਟਣ ਦੀ ਯੋਜਨਾ ਬਣਾਈ। ਇਸ ਦਰਮਿਆਨ ਇਲਾਕੇ ਦੇ ਕੁੱਝ ਲੋਕਾਂ ਨੇ ਇਹ ਦੇਖ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਪੂਰੀ ਗੱਲ ਪੁਲਸ ਦੇ ਧਿਆਨ 'ਚ ਲਿਆਂਦੀ। ਜਾਣਕਾਰੀ ਮੁਤਾਬਕ ਕਥਿਤ ਤੌਰ ’ਤੇ ਨਸ਼ੇ ਕਰਨ ਵਾਲੇ ਵਿਅਕਤੀ ਦਾ ਵਿਆਹ ਲਗਭਗ 18 ਸਾਲ ਪਹਿਲਾਂ ਹੋਇਆ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਮਾਈਨਿੰਗ 'ਤੇ ਹਾਈਕੋਰਟ ਨੇ ਲਾਈ ਰੋਕ

ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਵਿਅਕਤੀ ਪੂਰੀ ਤਰ੍ਹਾਂ ਨਸ਼ੇ ਦਾ ਆਦੀ ਹੋ ਗਿਆ। ਪੁਲਸ ਨੂੰ ਦਿੱਤੇ ਬਿਆਨਾਂ 'ਚ ਉਸ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਕੁੱਝ ਮਹੀਨੇ ਪਹਿਲਾਂ ਤੋਂ ਉਸ ਦੀ ਧੀ ’ਤੇ ਗੰਦੀ ਨਜ਼ਰ ਰੱਖਣ ਲੱਗਾ ਸੀ ਅਤੇ ਲਗਾਤਾਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗਾ। ਇਸ ਦੌਰਾਨ ਉਸ ਦੀ ਧੀ ਗਰਭਵਤੀ ਹੋ ਗਈ ਅਤੇ ਉਸ ਨੇ ਇਕ ਕੁੜੀ ਨੂੰ ਜਨਮ ਦਿੱਤਾ। ਉਸ ਦਾ ਪਤੀ ਚਾਹੁੰਦਾ ਸੀ ਕਿ ਉਸ ਦੀ ਬਦਨਾਮੀ ਨਾ ਹੋਵੇ, ਇਸ ਲਈ ਉਹ ਨਵਜਨਮੀ ਬੱਚੀ ਨੂੰ ਨਹਿਰ 'ਚ ਸੁੱਟਣ ਲੱਗਾ ਸੀ ਤਾਂ ਪਤਨੀ ਨੇ ਉਸ ਨੇ ਵਿਰੋਧ ਵੀ ਕੀਤਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ SIT ਸਾਹਮਣੇ ਪੇਸ਼ੀ ਅੱਜ, ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ

ਇਸ ਤੋਂ ਬਾਅਦ ਕਿਸੇ ਤਰ੍ਹਾਂ ਉਹ ਆਪਣੀ ਧੀ ਨੂੰ ਸਿਵਲ ਹਸਪਤਾਲ ਲਿਆਈ ਪਰ ਨਵਜਨਮੀ ਧੀ ਦੀ ਮੌਤ ਹੋਣ ਨਾਲ ਹੀ ਉਸ ਦੀ ਧੀ ਦੀ ਹਾਲਤ ਵੀ ਨਾਜ਼ੁਕ ਹੋ ਗਈ। ਉੱਥੇ ਹੀ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਥਿੰਦ ਅਤੇ ਥਾਣਾ ਨੰ. 4 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਸਿਵਲ ਹਸਪਤਾਲ 'ਚ ਪੈਦਾ ਹੋਏ ਹੰਗਾਮੇ ਬਾਰੇ ਪਤਾ ਲੱਗਣ ’ਤੇ ਪਹੁੰਚੇ। ਪੁਲਸ ਨੇ ਮੁਲਜ਼ਮ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ। ਐੱਸ. ਐੱਚ. ਓ. ਪਰਮਿੰਦਰ ਸਿੰਘ ਥਿੰਦ ਦਾ ਕਹਿਣਾ ਹੈ ਕਿ ਪੁਲਸ ਨੇ ਮੁਲਜ਼ਮ ਪਿਤਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਅਮਲੋਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਖ਼ੌਫ਼ਨਾਕ ਸੀਨ ਦੇਖ ਦਹਿਲ ਗਿਆ ਪੁੱਤ ਦਾ ਦਿਲ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗਰਭਵਤੀ ਨਾਬਾਲਗ ਕੁੜੀ ਦੀ ਡਲਿਵਰੀ ਉਸ ਦੇ ਘਰ ਇਕ ਆਸ਼ਾ ਵਰਕਰ ਨੇ ਪੈਸੇ ਲੈ ਕੇ ਕੀਤੀ ਸੀ ਅਤੇ ਉਸ ਤੋਂ ਬਾਅਦ ਸਬੂਤ ਮਿਟਾਉਣ ਦੇ ਚੱਕਰ 'ਚ ਉਸ ਦਾ ਪਿਤਾ ਨਵਜਨਮੀ ਬੱਚੀ ਨੂੰ ਨਹਿਰ 'ਚ ਸੁੱਟਣ ਜਾ ਰਿਹਾ ਸੀ। ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News