ਕੈਨੇਡਾ ''ਚ ਪੰਜਾਬੀਆਂ ਦਾ ਇਕ ਹੋਰ ਕਾਰਾ ! ਪੁਲਸ ਨੇ ਗ੍ਰਿਫ਼ਤਾਰ ਕਰ ਜਾਰੀ ਕੀਤੀਆਂ ਤਸਵੀਰਾਂ

Tuesday, Oct 20, 2026 - 11:43 AM (IST)

ਕੈਨੇਡਾ ''ਚ ਪੰਜਾਬੀਆਂ ਦਾ ਇਕ ਹੋਰ ਕਾਰਾ ! ਪੁਲਸ ਨੇ ਗ੍ਰਿਫ਼ਤਾਰ ਕਰ ਜਾਰੀ ਕੀਤੀਆਂ ਤਸਵੀਰਾਂ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ 'ਗ੍ਰੇਟਰ ਟੋਰਾਂਟੋ ਏਰੀਆ' (GTA) 'ਚ ਹਥਿਆਰਬੰਦ ਕਾਰਜੈਕਿੰਗ ਅਤੇ ਮਹਿੰਗੀਆਂ ਲਗਜ਼ਰੀ ਗੱਡੀਆਂ ਦੀਆਂ ਚੋਰੀਆਂ 'ਚ ਸ਼ਾਮਲ ਇੱਕ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਪੀਲ ਰੀਜਨਲ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਪੁਲਸ ਨੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਕੁੱਲ 100 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਪੁਲਸ ਨੇ ਹਥਿਆਰਾਂ ਸਣੇ ਲਗਭਗ 1.4 ਮਿਲੀਅਨ ਡਾਲਰ (ਕਰੀਬ 11.5 ਕਰੋੜ ਰੁਪਏ) ਕੀਮਤ ਦੀਆਂ 15 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ।

ਇਹ ਮਾਮਲਾ ਜੂਨ 2025 ਤੋਂ ਅਪ੍ਰੈਲ 2026 ਦਰਮਿਆਨ ਵਾਪਰੀਆਂ ਕਾਰਜੈਕਿੰਗ ਅਤੇ ਗੱਡੀਆਂ ਚੋਰੀ ਕਰਨ ਦੀਆਂ 21 ਹਿੰਸਕ ਵਾਰਦਾਤਾਂ ਨਾਲ ਜੁੜਿਆ ਹੋਇਆ ਹੈ। ਡਿਟੈਕਟਿਵ ਸਰਜੈਂਟ ਅਰਲ ਸਕਾਟ ਅਨੁਸਾਰ ਇਹ ਗਿਰੋਹ ਚਾਕੂਆਂ ਅਤੇ ਬੰਦੂਕਾਂ ਨਾਲ ਗੱਡੀਆਂ ਦੇ ਮਾਲਕਾਂ 'ਤੇ ਜਾਨਲੇਵਾ ਹਮਲੇ ਕਰ ਕੇ ਗੱਡੀਆਂ ਲੁੱਟ ਲੈਂਦਾ ਸੀ। ਪੁਲਸ ਨੇ ਦਿਨ-ਦਿਹਾੜੇ ਇੱਕ 'ਰੋਲਸ ਰੋਇਸ' ਗੱਡੀ ਦੇ ਚਾਲਕ 'ਤੇ ਹਮਲਾ ਕਰ ਕੇ ਗੱਡੀ ਖੋਹੇ ਜਾਣ ਦੀ ਲਾਈਵ ਵੀਡੀਓ ਵੀ ਸ਼ੇਅਰ ਕੀਤੀ ਹੈ।

ਇਹ ਗਿਰੋਹ ਨਵੇਂ ਅਤੇ ਛੋਟੀ ਉਮਰ ਦੇ ਮੁੰਡਿਆਂ ਨੂੰ ਗੈਂਗ 'ਚ ਸ਼ਾਮਲ ਕਰਦਾ ਸੀ ਤੇ ਉਨ੍ਹਾਂ ਤੋਂ ਅਜਿਹੇ ਕੰਮ ਕਰਵਾਉਂਦਾ ਸੀ। ਗ੍ਰਿਫ਼ਤਾਰ ਕੀਤੇ ਗਏ 10 ਮੁਲਜ਼ਮਾਂ 'ਚ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਦੋ 17 ਸਾਲਾ ਨਾਬਾਲਗ ਵੀ ਸ਼ਾਮਲ ਹਨ, ਜਦਕਿ ਬਾਕੀ 8 ਦੀ ਉਮਰ 19 ਤੋਂ 37 ਸਾਲ ਦੇ ਵਿਚਕਾਰ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ 15 ਲਗਜ਼ਰੀ ਵਾਹਨਾਂ ਤੋਂ ਇਲਾਵਾ 4 ਗੈਰ-ਕਾਨੂੰਨੀ ਹਥਿਆਰ ਵੀ ਜ਼ਬਤ ਕੀਤੇ ਹਨ।

PunjabKesari

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀਆਂ ਪੀਲ ਪੁਲਸ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਨ੍ਹਾਂ 'ਚੋ 6 ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ, 2 ਵਿਦੇਸ਼ੀ ਹਨ, ਜਦਕਿ 2 ਨਾਬਾਲਗਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ। ਇਨ੍ਹਾਂ 'ਚ ਸ਼ਾਨ ਢੀਂਡਸਾ (20 ਸਾਲ, ਬ੍ਰੈਂਪਟਨ), ਏਕਮਵੀਰ ਰੰਧਾਵਾ (20, ਹੈਲਟਨ ਹਿਲਜ਼), ਆਰਿਅਨ ਦਿਓਲ (20, ਬ੍ਰੈਂਪਟਨ), ਮਾਨਵਜੋਤ ਧਾਲੀਵਾਲ (24, ਬ੍ਰੈਂਪਟਨ), ਪਾਰਥ ਸ਼ਰਮਾ (21, ਓਕਵਿਲ), ਮਧੂਮੀਤ ਰੰਧਾਵਾ (37, ਬ੍ਰੈਂਪਟਨ), ਟੇਵੀਅਨ ਕੋਲੀ (19, ਹੈਲਟਨ ਹਿਲਜ਼) ਤੇ ਗ੍ਰੈਗਰੀ ਸੈਨੀਵ (37, ਮਿਸੀਸਾਗਾ) ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ- 'ਤਬਾਹ ਹੋ ਜਾਵੇਗਾ ਪੂਰਾ ਯੂਰਪ..!' ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇ'ਤੀ Warning

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News