ਪਹਿਲੀ ਦਸੰਬਰ ਤੋਂ ਗੋਆ ਲਈ ਇਕ ਹੋਰ ਉਡਾਣ ਸ਼ੁਰੂ, ਬੈਂਗਲੁਰੂ ਲਈ 6 ਸਿੱਧੀਆਂ ਉਡਾਣਾਂ

Thursday, Oct 15, 2026 - 11:43 AM (IST)

ਪਹਿਲੀ ਦਸੰਬਰ ਤੋਂ ਗੋਆ ਲਈ ਇਕ ਹੋਰ ਉਡਾਣ ਸ਼ੁਰੂ, ਬੈਂਗਲੁਰੂ ਲਈ 6 ਸਿੱਧੀਆਂ ਉਡਾਣਾਂ

ਚੰਡੀਗੜ੍ਹ (ਲਲਨ) : ਗੋਆ ਕਾਰਨੀਵਲ ’ਚ ਜਾਣ ਵਾਲਿਆਂ ਲਈ ਹਵਾਈ ਸੰਪਰਕ ਦਾ ਇਕ ਹੋਰ ਬਦਲ ਮਿਲ ਗਿਆ ਹੈ। ਪਹਿਲੀ ਦਸੰਬਰ ਤੋਂ ਚੰਡੀਗੜ੍ਹ ਤੋਂ ਗੋਆ ਲਈ ਰੋਜ਼ਾਨਾ ਇਕ ਹੋਰ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਗੋਆ ਦੇ ਨਾਲ ਹੀ ਦੱਖਣੀ ਭਾਰਤ ਵੱਲ ਜਾਣ ਵਾਲਿਆਂ ਲਈ ਬੈਂਗਲੁਰੂ ਦੀ ਇਕ ਹੋਰ ਉਡਾਣ ਵੀ ਪਹਿਲੀ ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਦੋਵਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਦੋ ਪ੍ਰਸਿੱਧ ਥਾਵਾਂ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਕ ਹੋਰ ਬਦਲ ਮਿਲੇਗਾ। ਇਨ੍ਹਾਂ ਉਡਾਣਾਂ ਨਾਲ ਗੋਆ ਘੁੰਮਣ ਜਾਣ ਵਾਲਿਆਂ ਦੇ ਨਾਲ-ਨਾਲ ਬੈਂਗਲੁਰੂ ਸਮੇਤ ਦੱਖਣੀ ਭਾਰਤ ਵੱਲ ਕਾਰੋਬਾਰੀ ਕੰਮਾਂ ਲਈ ਜਾਣ ਵਾਲਿਆਂ ਨੂੰ ਵੀ ਹਵਾਈ ਸੰਪਰਕ ਦੀ ਇਕ ਹੋਰ ਸਹੂਲਤ ਮਿਲੇਗੀ। ਦੋਵਾਂ ਨਵੀਆਂ ਉਡਾਣਾਂ ਨੂੰ ਸ਼ੁਰੂ ਕਰਦਿਆਂ ਏਅਰਪੋਰਟਸ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਨੇ ਇਨ੍ਹਾਂ ਨੂੰ ਵਿੰਟਰ ਸ਼ਡਿਊਲ ’ਚ ਸ਼ਾਮਲ ਕੀਤਾ ਹੈ। ਅਕਾਸਾ ਏਅਰਲਾਈਨਜ਼ ਚੰਡੀਗੜ੍ਹ ਨੂੰ ਗੋਆ ਤੇ ਬੈਂਗਲੁਰੂ ਨਾਲ ਜੋੜਨ ਵਾਲੀਆਂ ਇਹ ਉਡਾਣਾਂ ਸ਼ੁਰੂ ਕਰ ਰਹੀ ਹੈ।
ਇਹ ਰਹੇਗਾ ਉਡਾਣਾਂ ਦਾ ਸਮਾਂ
ਚੰਡੀਗੜ੍ਹ–ਗੋਆ: ਇਹ ਉਡਾਣ ਸਵੇਰੇ 11 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ ਪੌਣੇ 2 ਵਜੇ ਗੋਆ ਪਹੁੰਚੇਗੀ। ਵਾਪਸੀ ਦੀ ਉਡਾਣ ਗੋਆ ਤੋਂ ਦੁਪਹਿਰ ਢਾਈ ਵਜੇ ਉਡਾਣ ਭਰੇਗੀ ਤੇ ਸ਼ਾਮ ਸਵਾ 5 ਵਜੇ ਚੰਡੀਗੜ੍ਹ ਪਹੁੰਚੇਗੀ।
ਚੰਡੀਗੜ੍ਹ–ਬੈਂਗਲੁਰੂ: ਬੈਂਗਲੁਰੂ ਤੋਂ ਉਡਾਣ ਸਵੇਰੇ 7:25 ਵਜੇ ਰਵਾਨਾ ਹੋਵੇਗੀ ਤੇ ਸਵੇਰੇ 10:25 ’ਤੇ ਚੰਡੀਗੜ੍ਹ ਪਹੁੰਚੇਗੀ। ਚੰਡੀਗੜ੍ਹ ਤੋਂ ਇਹ ਉਡਾਣ ਸ਼ਾਮ 5:55 ’ਤੇ ਰਵਾਨਾ ਹੋ ਕੇ ਰਾਤ 9 ਵਜੇ ਬੈਂਗਲੁਰੂ ਪਹੁੰਚੇਗੀ।
ਇਹ ਰਹੇਗਾ ਇਕ ਪਾਸੇ ਦਾ ਅੰਦਾਜ਼ਨ ਕਿਰਾਇਆ
ਚੰਡੀਗੜ੍ਹ ਤੋਂ ਗੋਆ: 8,146 ਰੁਪਏ
ਗੋਆ ਤੋਂ ਚੰਡੀਗੜ੍ਹ: 8,140 ਰੁਪਏ
ਚੰਡੀਗੜ੍ਹ ਤੋਂ ਬੈਂਗਲੁਰੂ: 7,625 ਰੁਪਏ
ਬੈਂਗਲੁਰੂ ਤੋਂ ਚੰਡੀਗੜ੍ਹ: 9,778 ਰੁਪਏ
 


author

Babita

Content Editor

Related News