ਇਕ ਹੋਰ ਮੈਡੀਕਲ ਸਟੋਰ ''ਤੇ ਪੈ ਗਈ RAID! ਤਲਾਸ਼ੀ ਮਗਰੋਂ ਮਾਲਕ ਗ੍ਰਿਫ਼ਤਾਰ

Sunday, Oct 18, 2026 - 02:51 PM (IST)

ਇਕ ਹੋਰ ਮੈਡੀਕਲ ਸਟੋਰ ''ਤੇ ਪੈ ਗਈ RAID! ਤਲਾਸ਼ੀ ਮਗਰੋਂ ਮਾਲਕ ਗ੍ਰਿਫ਼ਤਾਰ

ਮੋਗਾ (ਜ.ਬ.): ਮੋਗਾ ਦੀ ਬਸਤੀ ਮੋਹਨ ਸਿੰਘ ਵਿਚ ਪੁਲਸ ਨੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੂੰ ਨਾਲ ਲੈ ਕੇ ਟੀ. ਐੱਸ. ਮੈਡੀਕਲ ਏਜੰਸੀ 'ਤੇ ਛਾਪੇਮਾਰੀ ਕੀਤੀ ਹੈ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਮੈਡੀਕਲ ਸਟੋਰ 'ਤੇ ਪਾਬੰਦੀਸ਼ੁਦਾ ਦਵਾਈਆਂ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ।

ਛਾਪੇਮਾਰੀ ਦੌਰਾਨ ਟੀਮ ਨੂੰ ਉੱਥੋਂ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਮਿਲੀਆਂ, ਜਿਨ੍ਹਾਂ ਦੀ ਕੀਮਤ ਲਗਭਗ 33,000 ਰੁਪਏ ਹੈ। ਪੁਲਸ ਨੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ ਅਤੇ ਦੁਕਾਨ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿਚ ਛਾਪੇਮਾਰੀ ਦੀ ਕਾਰਵਾਈ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੈਡੀਕਲ ਸਟੋਰ 'ਤੇ ਪਾਬੰਦੀਸ਼ੁਦਾ ਦਵਾਈਆਂ ਨਹੀਂ ਵਿਕਣ ਦਿੱਤੀਆਂ ਜਾਣਗੀਆਂ ਅਤੇ ਜੇਕਰ ਕੋਈ ਦਵਾਈ ਵਿਕਰੇਤਾ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


author

Anmol Tagra

Content Editor

Related News