ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

Sunday, Mar 10, 2024 - 01:59 PM (IST)

ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ 'ਚ ਇੱਕ ਕੁੜੀ ਵੱਲੋਂ ਮੁੰਡੇ 'ਤੇ ਵੀਡੀਓ ਵਾਇਰਲ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜਾਣਕਾਰੀ ਮੁਤਬਾਕ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਦੋਵੇਂ ਰਿਲੇਸ਼ਨ 'ਚ ਸਨ। ਕੁੜੀ ਨੇ ਦੱਸਿਆ ਕਿ ਮੁੰਡੇ ਦੇ ਫੋਨ ਵਿੱਚ ਉਸਦੀ ਗਲਤ ਵੀਡੀਓ ਅਤੇ ਫੋਟੋਆਂ ਹਨ ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਹ ਉਸਨੂੰ ਬਲੈਕਮੇਲ ਕਰਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁੜੀ ਅਤੇ ਮੁੰਡਾ ਦੋਵੇਂ ਵਿਆਹੇ ਹੋਏ ਹਨ ਅਤੇ ਦੋਵਾਂ ਦੇ ਬੱਚੇ ਵੀ ਹਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ

ਇਹ ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਦੇ ਥਾਣਾ ਬੀ ਡਿਵੀਜ਼ਨ 'ਚ ਪਹੁੰਚਿਆ । ਜਿਸ ਵਿਚ ਇਕ ਕੁੜੀ ਵਲੋਂ ਕਿਹਾ ਜਾ ਰਿਹਾ ਕਿ ਉਸ ਨੇ ਕਾਲੂ ਨਾਮ ਦੇ ਮੁੰਡੇ ਤੋਂ 30 ਹਜ਼ਾਰ ਰੁਪਏ ਵਿਆਜ ਲਏ ਸਨ ਅਤੇ ਉਸ ਨੂੰ ਵਾਪਸ ਕਰ ਦਿੱਤੇ ਪਰ ਕਾਲੂ ਵੱਲੋਂ ਉਸ ਨੂੰ ਪਿਸਤੋਲ ਦੀ ਨੋਕ 'ਤੇ ਬਾਹਰ ਹੋਟਲ ਵਿੱਚ ਲਿਜਾ ਕੇ ਉਸ ਨਾਲ ਰਿਲੇਸ਼ਨ ਬਣਾਉਂਦਾ ਰਿਹਾ ਅਤੇ ਇਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਰ ਰਿਹਾ ਹੈ। ਕੁੜੀ ਨੇ ਦੱਸਿਆ ਕਿ ਉਸ ਵੱਲੋਂ ਨਾ ਕਰਨ 'ਤੇ ਉਸਦੇ ਬੱਚੇ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਜਾਂਦੀ ਸੀ। ਕੁੜੀ ਵੱਲੋਂ ਥਾਣਾ ਬੀ ਡਿਵੀਜ਼ਨ ਵਿੱਚ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ

ਦੂਜੇ ਪਾਸੇ ਕਾਲੂ ਦੀ ਘਰਵਾਲੀ ਨੇ ਦੱਸਿਆ ਕਿ ਇਹ ਕੁੜੀ ਉਸਦੇ ਘਰਵਾਲੇ 'ਤੇ ਨਜਾਇਜ਼ ਇਲਜ਼ਾਮ ਲਗਾ ਰਹੀ ਹੈ। ਉਸਨੇ ਦੱਸਿਆ ਕਿ ਇਹ ਕੁੜੀ ਉਸਨੂੰ ਖੁਦ ਬਲੈਕਮੇਲ ਕਰਦੀ ਸੀ ਅਤੇ ਉਸ ਤੋਂ ਸਾਰੇ ਪੈਸੇ ਖਾਂਦੀ ਸੀ। ਉਸ ਵੱਲੋਂ ਕਿਹਾ ਗਿਆ ਕਿ ਇਹ ਉਸਦੇ ਘਰਵਾਲੇ ਨਾਲ ਤਾਸ਼ ਖੇਡਦੀ ਸੀ ਅਤੇ ਕਈ ਵਾਰੀ ਸਾਡੇ ਘਰ ਆਈ ਤੇ ਮੈਂ ਇਸਨੂੰ ਧੱਕੇ ਮਾਰ ਕੇ ਕੱਢਿਆ ਹੈ। ਇਹ ਕੁੜੀ ਉਸਦੇ ਘਰਵਾਲੇ ਕਾਲੂ 'ਤੇ ਇਲਜ਼ਾਮ ਲਗਾ ਰਹੀ ਹੈ ਜੋ ਬਿਲਕੁਲ ਝੂਠ ਹੈ ਇਹ ਖੁਦ ਉਸਨੂੰ ਬਲੈਕਮੇਲ ਕਰਦੀ ਹੁੰਦੀ ਸੀ। ਥਾਣਾ ਬੀ ਡਿਵੀਜ਼ਨ ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News