16 ਸਾਲਾ ਕੁੜੀ ਨੇ ਘਰ ਵਿਚ ਸ਼ੱਕੀ ਹਾਲਾਤ ''ਚ ਫਾਹਾ ਲੈ ਕੀਤੀ ਖ਼ੁਦਕੁਸ਼ੀ, ਡੂੰਘੇ ਸਦਮੇ ''ਚ ਪਰਿਵਾਰ

Monday, Mar 01, 2021 - 06:23 PM (IST)

16 ਸਾਲਾ ਕੁੜੀ ਨੇ ਘਰ ਵਿਚ ਸ਼ੱਕੀ ਹਾਲਾਤ ''ਚ ਫਾਹਾ ਲੈ ਕੀਤੀ ਖ਼ੁਦਕੁਸ਼ੀ, ਡੂੰਘੇ ਸਦਮੇ ''ਚ ਪਰਿਵਾਰ

ਲੁਧਿਆਣਾ (ਜ.ਬ.)– ਜੋਧੇਵਾਲ ਦੇ ਕੈਲਾਸ਼ ਨਗਰ ਦੇ ਗ੍ਰੀਨ ਸਿਟੀ ਇਲਾਕੇ ਵਿਚ 16 ਸਾਲਾ ਇਕ ਨਾਬਾਲਿਗ ਕੁੜੀ ਨੇ ਫਾਹ ਲੈ ਕੇ ਜਾਨ ਦੇ ਦਿੱਤੀ। ਤਾਨੀਆ ਦੀ ਲਾਸ਼ ਐਤਵਾਰ ਨੂੰ ਉਸ ਦੇ ਘਰ ਵਿਚ ਪੱਖੇ ਨਾਲ ਲਟਕਦੀ ਮਿਲੀ। ਘਟਨਾ ਸਥਾਨ ਤੋਂ ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵਿਆਹੁਤਾ ਦਾ ਕਤਲ

ਘਟਨਾ ਦਾ ਪਤਾ ਸ਼ਾਮ ਲਗਭਗ 7 ਵਜੇ ਲੱਗਿਆ, ਜਦੋਂ ਤਾਨੀਆ ਦੇ ਪਿਤਾ ਸੰਜੀਵ, ਮਾਤਾ ਅਤੇ ਛੋਟਾ ਭਰਾ ਸ਼ੁਭਮ ਘਰ ਵਾਪਸ ਆਏ। ਸੰਜੀਵ ਦੋਵਾਂ ਨੂੰ ਨਾਲ ਲੈ ਕੇ ਦੁਪਹਿਰ ਲਗਭਗ 1 ਵਜੇ ਆਪਣੇ ਪਿਤਾ ਨੂੰ ਮਿਲਣ ਉਨ੍ਹਾਂ ਦੇ ਘਰ ਆ ਸੀ। ਜਾਣਕਾਰੀ ਮਿਲਣ ’ਤੇ ਥਾਣਾ ਇੰਚਾਰਜ ਇੰਸਪੈਕਟਰ ਗੋਲਡੀ ਵਿਰਦੀ ਘਟਨਾ ਸਥਾਨ ’ਤੇ ਪੁੱਜੇ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਚੌਕ ਮਹਿਤਾ : ਪਹਿਲਾਂ ਪਤਨੀ ਫਿਰ ਧੀ ਦਾ ਕੀਤਾ ਕਤਲ, ਮਗਰੋਂ ਕਰ ਲਈ ਖ਼ੁਦਕੁਸ਼ੀ

ਦੱਸਿਆ ਜਾਂਦਾ ਹੈ ਕਿ ਤਾਨੀਆ ਇਲਾਕੇ ਦੇ ਹੀ ਇਕ ਪ੍ਰਾਈਵੇਟ ਸਕੂਲ ਵਿਚ 12ਵੀਂ ਦੀ ਵਿਦਿਆਰਥਣ ਸੀ ਅਤੇ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਰਹਿੰਦੀ ਸੀ। ਉਸ ਨੂੰ ਆਖਰੀ ਵਾਰ ਸ਼ਾਮ 4 ਵਜੇ ਗਲੀ ਵਿਚ ਖੇਡਦੇ ਹੋਏ ਦੇਖਿਆ ਗਿਆ ਸੀ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਗਹਿਰੇ ਸਦਮੇ ਵਿਚ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਫੜੀਆਂ ਗਈਆਂ ਕੁੜੀਆਂ, ਇਤਰਾਜ਼ਯੋਗ ਸਮਾਨ ਬਰਾਮਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News