ਰੇਲਵੇ ਦੇ ਗੇਟਮੈਨ ਨੂੰ ਜ਼ਖਮੀ ਕਰਕੇ ਮੋਬਾਇਲ ਫੋਨ ਖੋਹਿਆ
Monday, Oct 02, 2017 - 05:16 PM (IST)

ਤਲਵੰਡੀ ਭਾਈ/ਮੁੱਦਕੀ (ਗੁਲਾਟੀ/ਹੈਪੀ)- ਤਲਵੰਡੀ ਭਾਈ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਫ਼ਿਰੋਜ਼ਸ਼ਾਹ ਦੇ ਰੇਲਵੇ ਫਾਟਕ 'ਤੇ ਤਾਇਨਾਤ ਗੇਟਮੈਨ ਅਸ਼ੋਕ ਕੁਮਾਰ ਪੁੱਤਰ ਰਾਮਬਹਾਦਰ ਨੂੰ ਲੁਟੇਰਿਆਂ ਵੱਲੋਂ ਕਿਰਚ ਮਾਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਸੋਮਵਾਰ ਸ਼ਾਮ ਕਰੀਬ 7 ਵਜੇ ਦੀ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟਰ ਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਲੋਕਾਂ ਨੇ ਪਿੰਡ ਸੋਢੀਨਗਰ ਦਾ ਜਾਣ ਦਾ ਰਾਹ ਪੁੱਛਿਆ। ਉਥੋਂ ਜਾਣ ਉਪਰੰਤ ਉਕਤ ਤਿੰਨੋਂ ਫਿਰ ਵਾਪਸ ਆ ਗਏ ਤੇ ਅਸ਼ੋਕ ਨਾਲ ਝਗੜਾ ਕਰਨ ਲੱਗੇ ਕਿ ਤੂੰ ਸਾਨੂੰ ਗਲਤ ਰਾਹ ਦੱਸਿਆ ਹੈ। ਇੰਨੇ ਨੂੰ ਉਕਤ 'ਚੋਂ ਇਕ ਵਿਅਕਤੀ ਨੇ ਅਸ਼ੋਕ ਦੇ ਸਿਰ 'ਚ ਕਿਰਚ ਮਾਰਕੇ ਜ਼ਖਮੀ ਕਰ ਦਿੱਤਾ। ਉਸ ਤੋਂ ਬਾਅਦ ਉਸਦੀ ਤਲਾਸ਼ੀ ਲੈਣ ਲੱਗ ਪਏ। ਜਦੋਂ ਅਸ਼ੋਕ ਕੋਲੋਂ ਕੋਈ ਨਗਦੀ ਨਾ ਮਿਲਣ 'ਤੇ ਉਸਦਾ ਮੋਬਾਇਲ ਫੋਨ ਲੈ ਕੇ ਹੀ ਫਰਾਰ ਹੋ ਗਏ। ਅਸ਼ੋਕ ਨੂੰ ਇਲਾਜ ਲਈ ਪਹਿਲਾਂ ਫ਼ਿਰੋਜ਼ਸਾਹ ਤੇ ਫਿਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾਖਲ ਕਰਵਾਇਆ ਗਿਆ।। ਮੌਕੇ 'ਤੇ ਪਹੁੰਚੀ ਰੇਲਵੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।