MP ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਸਾਰੇ ਰੇਲਵੇ ਫਾਟਕਾਂ ਦਾ ਕੀਤਾ ਦੌਰਾ

Monday, Jul 07, 2025 - 03:21 PM (IST)

MP ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਸਾਰੇ ਰੇਲਵੇ ਫਾਟਕਾਂ ਦਾ ਕੀਤਾ ਦੌਰਾ

ਅੰਮ੍ਰਿਤਸਰ- ਅੰਮ੍ਰਿਤਸਰ 'ਚ ਦਿਨੋਂ-ਦਿਨ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਦੇ ਸਾਰੇ ਰੇਲਵੇ ਫਾਟਕਾਂ ਦਾ ਨਿਰੀਖਣ ਸ਼ੁਰੂ ਕਰ ਦਿੱਤਾ ਹੈ। ਗੁਰਜੀਤ ਸਿੰਘ ਔਜਲਾ ਮੁਤਾਬਕ ਸ਼ਹਿਰ 'ਚ ਕਈ ਅਜਿਹੇ ਰੇਲਵੇ ਫਾਟਕ ਹਨ ਜਿੱਥੇ ਦਿਨ ਭਰ ਲੰਬੀਆਂ ਲਾਈਨਾਂ ਅਤੇ ਜਾਮ ਦੇ ਕਾਰਨ ਲੋਕਾਂ ਨੂੰ ਦਿੱਕਤ ਆਉਂਦੀ ਹੈ। ਇਸੇ ਕਰਕੇ ਉਨ੍ਹਾਂ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਹਰ ਰੇਲਵੇ ਫਾਟਕ ‘ਤੇ ਜਾਂਚ ਕਰਕੇ ਉਥੇ ਅੰਡਰਪਾਸ ਜਾਂ ਫਲਾਈਓਵਰ ਬਣਾਉਣ ਦੀ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ-  ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ

ਉਨ੍ਹਾਂ ਨੇ ਆਪਣੇ ਨਿਰੀਖਣ ਦੀ ਸ਼ੁਰੂਆਤ ਅੱਜ ਜੋੜਾ ਫਾਟਕ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਕੇਂਦਰੀ ਟੀਮਾਂ ਅਤੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਮੌਕੇ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇੱਕ ਪਾਸੇ ਅੰਡਰਪਾਸ ਪਹਿਲਾਂ ਹੀ ਬਣਿਆ ਹੋਇਆ ਹੈ ਜੋ ਅੰਮ੍ਰਿਤਸਰ ਤੋਂ ਲੁਧਿਆਣਾ ਅਤੇ ਦਿੱਲੀ ਵਾਲੇ ਰੇਲ ਟ੍ਰੈਕ ਹੇਠਾਂ ਹੈ, ਪਰ ਦੂਜੇ ਪਾਸੇ ਜਿੱਥੋਂ ਪਠਾਨਕੋਟ ਨੂੰ ਟ੍ਰੈਕ ਜਾਂਦਾ ਹੈ, ਉਥੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ।

ਇਹ ਵੀ ਪੜ੍ਹੋਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...

ਉਨ੍ਹਾਂ ਨੇ ਆਸਵਾਸਨ ਦਿੱਤਾ ਕਿ ਇਹ ਸਾਰੀ ਜਾਂਚ ਮੁਕੰਮਲ ਕਰਕੇ ਇੱਕ ਵਿਸਥਾਰਪੂਰਕ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਇਨ੍ਹਾਂ ਜਗ੍ਹਾਂ ‘ਤੇ ਤੁਰੰਤ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਵੱਲੋਂ ਅੱਜ ਜੋੜਾ ਫਾਟਕ ਤੋਂ ਇਲਾਵਾ ਸ਼ਿਵਾਲਾ ਫਾਟਕ, ਨਾਗ ਕਲਾ ਫਾਟਕ, ਅਨਗੜ੍ਹ, ਝਾਬਾਲ ਰੋਡ, ਪੁਤਲੀਘਰ, ਢਪਈ, ਕੋਟ ਖਾਲਸਾ, ਇਸਲਾਮਾਬਾਦ ਆਦਿ ਇਲਾਕਿਆਂ ਦੇ ਫਾਟਕਾਂ ‘ਤੇ ਨਿਰੀਖਣ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News