Ludhiana : ਮੁੰਡੇ ਦਾ ਮੂੰਹ ਕਾਲਾ ਕਰਕੇ ਕੱਟ ''ਤੇ ਵਾਲ, ਫਿਰ ਕੱਪੜੇ ਉਤਾਰ ਜੋ ਕੀਤਾ...

Sunday, Jul 06, 2025 - 11:25 AM (IST)

Ludhiana : ਮੁੰਡੇ ਦਾ ਮੂੰਹ ਕਾਲਾ ਕਰਕੇ ਕੱਟ ''ਤੇ ਵਾਲ, ਫਿਰ ਕੱਪੜੇ ਉਤਾਰ ਜੋ ਕੀਤਾ...

ਲੁਧਿਆਣਾ (ਵੈੱਬ ਡੈਸਕ, ਅਨਿਲ) : ਸਥਾਨਕ ਥਾਣਾ ਮਿਹਰਬਾਨ ਪੁਲਸ ਨੇ ਪ੍ਰੇਮ ਵਿਆਹ ਕਰਨ ਵਾਲੇ ਮੁੰਡੇ-ਕੁੜੀ ਦਾ ਸਾਥ ਦੇਣ ਵਾਲੇ ਦੋਸਤ ਨਾਲ ਰੰਜਿਸ਼ ਕਾਰਨ ਕੁੱਟਮਾਰ ਮਗਰੋਂ ਮੂੰਹ ਕਾਲਾ ਕਰਕੇ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ 13 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਸੀਡਾ ਦੇ ਰਹਿਣ ਵਾਲੇ ਹਰਜੋਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿੰਡ ਦੇ ਰਹਿਣ ਵਾਲੇ ਇਕ ਮੁੰਡੇ-ਕੁੜੀ ਨੇ ਕੁੱਝ ਦਿਨ ਪਹਿਲਾਂ ਘਰੋਂ ਭੱਜ ਕੇ ਪ੍ਰੇਮ ਵਿਆਹ ਕੀਤਾ ਸੀ ਅਤੇ ਉਸ ਨੇ ਆਪਣੇ ਦੋਸਤ ਦਾ ਸਾਥ ਦਿੱਤਾ ਸੀ।

ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, 7 ਜੁਲਾਈ ਤੋਂ ਬਾਅਦ...

ਉਹ ਆਪਣੇ ਪਿੰਡ ਦੀ ਦੁਕਾਨ 'ਤੇ ਕਟਿੰਗ ਕਰਵਾ ਰਿਹਾ ਸੀ ਤਾਂ ਇਸੇ ਰੰਜਿਸ਼ ਦੇ ਚੱਲਦਿਆਂ ਗੁਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਸੰਦੀਪ ਸਿੰਘ, ਰਾਜਵੀਰ ਸਿੰਘ, ਰਮਨਦੀਪ ਸਿੰਘ ਅਤੇ ਬਾਕੀ ਲੋਕ ਉਸ ਨੂੰ ਦੁਕਾਨ ਤੋਂ ਜ਼ਬਰਦਸਤੀ ਚੁੱਕ ਕੇ ਸਿਮਰਨਜੀਤ ਕੌਰ ਦੇ ਘਰ ਲੈ ਗਏ। ਇੱਥੇ ਸਾਰੇ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਨੂੰ 10 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ, ਪੜ੍ਹੋ IMD ਦੀ ਤਾਜ਼ਾ UPDATE

ਇਸ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰਕੇ ਉਸ ਦੇ ਕੱਪੜੇ ਉਤਾਰ ਨੰਗਾ ਕਰ ਦਿੱਤਾ ਅਤੇ ਉਸ ਦੇ ਸਿਰ ਅਤੇ ਦਾੜ੍ਹੀ ਦੇ ਵਾਲ ਮਸ਼ੀਨ ਨਾਲ ਕੱਟ ਕੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਉਕਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਇਕ ਦੋਸ਼ੀ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News