ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਗੈਂਗਸਟਰ ਅਸਲੇ ਸਮੇਤ ਗ੍ਰਿਫ਼ਤਾਰ

Monday, Oct 09, 2023 - 06:35 PM (IST)

ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਗੈਂਗਸਟਰ ਅਸਲੇ ਸਮੇਤ ਗ੍ਰਿਫ਼ਤਾਰ

ਖਰੜ (ਅਮਰਦੀਪ) : ਸੀ. ਆਈ. ਏ. ਪੁਲਸ ਨੇ ਵਿਦੇਸ਼ ਵਿਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਸਰਗਰਮ ਮੈਂਬਰ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਪੁਲਸ ਸਟਾਫ ਦੇ ਐੱਸ .ਆਈ. ਦੀਪਕ ਸਿੰਘ ਖਰੜ-ਮੋਹਾਲੀ ਕੌਮੀ ਮਾਰਗ ’ਤੇ ਚਸਮੇ ਸ਼ਾਹੀ ਪੈਲੇਸ ਨੇੜੇ ਪੁਲਸ ਪਾਰਟੀ ਨਾਲ ਬਾ-ਸਿਲਸਿਲਾ ਗਸਤ ਚੈਕਿੰਗ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਜਿਸ ਉੱਪਰ ਪਹਿਲਾਂ ਵੀ ਕਤਲ, ਡਾਕਾ ਅਤੇ ਲੁੱਟਖੋਹ ਦੇ ਮੁਕੱਦਮੇ ਦਰਜ ਹਨ ਜੋ ਹੁਣ ਇਹ ਵਿਅਕਤੀ ਗਰੀਨ ਐਨਕਲੇਵ ਬਲੌਗੀ ਦੇ ਬਾਹਰ ਖੜ੍ਹਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਉੱਥੇ ਪਹੁੰਚ ਕੇ ਉਕਤ ਦੋਸ਼ੀ ਨੂੰ ਕਾਬੂ ਕੀਤਾ ਜਾਵੇ ਤਾਂ ਉਸ ਪਾਸੋਂ ਨਜਾਇਜ਼ ਪਿਸਟਲ ਬਰਾਮਦ ਹੋ ਸਕਦੇ ਹਨ। 

ਇਸ ’ਤੇ ਪੁਲਸ ਟੀਮ ਨੇ ਤੁਰੰਤ ਛਾਪਾ ਮਾਰ ਕੇ ਮੁਲਜ਼ਮ ਅਜੇ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਦਾਲਮ ਥਾਣਾ ਕਿਲਾ ਲਾਲ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 2 ਪਿਸਟਲ 32 ਬੋਰ ਅਤੇ 6 ਜ਼ਿੰਦਾ ਰੌਂਦ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਅੱਜ ਖਰੜ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ।


author

Gurminder Singh

Content Editor

Related News