ਗੈਂਗਰੇਪ ''ਚ ਬਰੀ ਦੋਸ਼ੀਆਂ ਨੇ ਸ਼ਰੇਆਮ ਨਰਸ ਨੂੰ ਕੀਤਾ ਅਗਵਾ, ਮੁੜ ਕੀਤਾ ਬਲਾਤਕਾਰ (ਵੀਡੀਓ)

03/25/2017 5:54:33 PM

ਲੁਧਿਆਣਾ : ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ''ਚ ਨੌਕਰੀ ਕਰਦੀ ਨਰਸ ਨਾਲ ਢਾਈ ਸਾਲ ਪਹਿਲਾਂ ਸਮੂਹਕ ਜਬਰ-ਜ਼ਨਾਹ ਦੇ ਦੋ ਬਰੀ ਦੋਸ਼ੀਆਂ ਵਲੋਂ ਮੁੜ ਲੜਕੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਸਮੂਹਕ ਜਬਰ-ਜ਼ਨਾਹ ਤੋਂ ਬਾਅਦ ਲੜਕੀ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਗੰਭੀਰ ਹਾਲਤ ਵਿਚ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 2014 ''ਚ ਵੀ ਪੀੜਤ ਲੜਕੀ ਜਦੋਂ ਨਾਬਾਲਿਗ ਸੀ ਤਾਂ ਚਾਰ ਨੌਜਵਾਨਾਂ ਨੇ ਉਕਤ ਨਾਲ ਗੈਂਗਰੇਪ ਕੀਤਾ ਸੀ ਜਿਸ ਤੋਂ ਬਾਅਦ ਪੁਲਸ ਨੇ ਜਾਂਚ ''ਚ ਦੋ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਕੇ ਕੇਸ ''ਚੋਂ ਬਾਹਰ ਕੱਢ ਦਿੱਤਾ। ਇਨ੍ਹਾਂ ਦੋਵੇਂ ਦੋਸ਼ੀਆਂ ਨੇ ਨਰਸਿੰਗ ਹੋਮ ਤੋਂ ਘਰ ਜਾ ਰਹੀ ਲੜਕੀ ਨੂੰ ਮੁੜ ਅਗਵਾ ਕੀਤਾ ਅਤੇ ਫਿਰ ਘਿਨੌਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।  
ਘਟਨਾ ਤੋਂ ਬਾਅਦ ਪੀੜਤਾ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ ਅਤੇ ਨੀਂਦ ਦੀਆਂ ਗੋਲੀਆਂ ਖਾ ਲਈਆਂ। ਫਿਲਹਾਲ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਲੜਕੀ ਦੇ ਪਰਿਵਾਰ ਵਲੋਂ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਸਹਿਮੇ ਹੋਏ ਪਰਿਵਾਰਕ ਮੈਂਬਰਾਂ ਨੂੰ ਡਰ ਹੈ ਕਿ ਦੋਸ਼ੀ ਪੁਲਸ ''ਤੇ ਦਬਾਅ ਬਣਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਧਰ ਪੁਲਸ ਦਾ ਕਹਿਣਾ ਹੈ ਕਿ ਇਸ ਸੰਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News