ਇੰਗਲੈਂਡ ''ਚ ਪੰਜਾਬੀਆਂ ਦੇ ਕਾਰਨਾਮੇ, 2.5 ਲੱਖ ਪੌਂਡ ਦੀ ਫਿਰੌਤੀ ਲਈ ਨੌਜਵਾਨ ਕੀਤਾ ਅਗਵਾ
Tuesday, May 07, 2024 - 01:34 AM (IST)
ਲੰਡਨ (ਸਰਬਜੀਤ ਸਿੰਘ ਬਨੂੜ) - ਨਾਟਿੰਘਮ ਕਰਾਊਨ ਕੋਰਟ ਨੇ ਪਰਿਵਾਰ ਦੇ ਵਿਅਕਤੀ ਨੂੰ ਅਗਵਾ ਕਰਨ ਅਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਵਾਂ ਮਾਮਲਿਆਂ ਵਿੱਚ 5 ਪੰਜਾਬੀਆਂ ਅਤੇ ਇਕ ਗੋਰੇ ਨੂੰ ਦੋਸ਼ੀ ਮੰਨਦਿਆਂ ਹਰੇਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਾਟਿੰਘਮ ਪੁਲਸ ਤੋਂ ਡਿਟੈਕਟਿਵ ਚੀਫ਼ ਇੰਸਪੈਕਟਰ ਕਲੇਰ ਡੀਨ ਨੇ ਕਿਹਾ ਕਿ ਇੱਕ ਪਰਿਵਾਰਕ ਵਿਅਕਤੀ ਨੂੰ ਨਾਟਿੰਘਮ ਵਿੱਚ ਇੱਕ ਘਰ ਵਿੱਚ ਬੁਲਾਇਆ ਗਿਆ ਸੀ, ਜਿੱਥੇ ਉਸਨੂੰ ਬੰਨ੍ਹ ਕੇ ਉਸਦੀ ਸੁਰੱਖਿਅਤ ਵਾਪਸੀ ਲਈ £250,000 ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ- ਬੰਗਲਾਦੇਸ਼ 'ਚ ਲੂ ਦਾ ਕਹਿਰ, 15 ਲੋਕਾਂ ਦੀ ਹੋਈ ਮੌਤ
ਪੁਲਸ ਅਨੁਸਾਰ 43 ਸਾਲਾ ਪੀੜਤ ਆਪਣੇ ਪਿਤਾ ਦੇ 60ਵੇਂ ਜਨਮਦਿਨ ਦੇ ਤੋਹਫ਼ੇ ਲਈ ਹਾਲ ਬੁੱਕ ਕਰਨ ਗਿਆ ਸੀ, ਜਿਥੇ ਉਸ ਨੂੰ ਕਾਲੇ ਅਤੇ ਬਾਲਕਲਾਵ ਕੱਪੜੇ ਪਹਿਨੇ ਦੋ ਵਿਅਕਤੀਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਫਿਰ ਬੰਧਕ ਬਣਾ ਲਿਆ। ਜਿਸ ਤੋਂ ਉਨ੍ਹਾਂ ਨੇ ਉਸਦੀ ਪਤਨੀ ਅਤੇ ਪਿਤਾ ਤੋਂ ਵੱਡੀ ਫਿਰੌਤੀ ਦੀ ਮੰਗ ਕੀਤੀ। ਇਸ ਦੌਰਾਨ ਪੁਲਸ ਨੇ ਪੀੜਤ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਅਤੇ ਜਾਸੂਸਾਂ ਦੀਆਂ ਸੇਵਾਵਾਂ ਨਾਲ 32 ਘੰਟੇ ਵਿੱਚ ਮਾਮਲਾ ਹੱਲ ਕਰ ਲਿਆ।
ਇਹ ਵੀ ਪੜ੍ਹੋ- ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ
ਅਗਵਾਕਾਰ ਪੁਲਸ ਨੂੰ ਵੇਖ ਪੀੜਤ ਨੂੰ ਗੌਥੌਰਨ ਸਟ੍ਰੀਟ ਵਿੱਚ ਬਾਹਾਂ ਬੰਨ੍ਹ, ਚਿਹਰੇ ਨੂੰ ਡਕਟ ਟੇਪ ਨਾਲ ਢੱਕਿਆ ਹੋਇਆ ਨੂੰ ਇੱਕ ਵਾਹਨ ਤੋਂ ਬਾਹਰ ਸੁੱਟ ਗਏ। ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ। ਜਾਸੂਸਾਂ ਨੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਟੋਮੇਟਿਡ ਨੰਬਰ ਪਲੇਟ ਰੀਕੋਗਨੀਸ਼ਨ ਕੈਮਰਿਆਂ ਰਾਹੀਂ ਫੋਨ ਡਾਟਾ ਦੀ ਵਿਆਪਕ ਪੁੱਛਗਿੱਛ ਅਤੇ ਵਾਹਨਾਂ ਦੀ ਲਗਾਤਾਰ ਗਤੀਵਿਧੀ 'ਤੇ ਨਜ਼ਰ ਰੱਖ ਕੇ ਸਾਰੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਵਿਅਕਤੀ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, ਫਿਰ ਕੁਹਾੜੀ ਮਾਰ ਕਰ 'ਤਾ ਕਤਲ
ਨਾਟਿੰਘਮ ਕਰਾਊਨ ਕੋਰਟ ਨੇ ਪਰਿਵਾਰ ਦੇ ਵਿਅਕਤੀ ਨੂੰ ਅਗਵਾ ਕਰਨ ਅਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਵਾਂ ਮਾਮਲਿਆਂ ਵਿੱਚ 58 ਸਾਲਾ ਦਰਸ਼ਨ ਰਾਠੂਰ ਨੂੰ 16 ਸਾਲ ਦੀ ਸਜ਼ਾ, 30 ਸਾਲਾ ਸਿਰਵਾਨ ਰਾਠੂਰ ਨੂੰ 13 ਸਾਲ ਦੀ ਸਜ਼ਾ, 34 ਸਾਲਾ ਇੰਦਰਪਾਲ ਸਿੰਘ ਨੂੰ 14 ਸਾਲ ਦੀ ਸਜ਼ਾ, ਜੈਮੀ ਰੈਗੇਟ ਨੂੰ 12 ਸਾਲ ਦੀ ਸਜ਼ਾ, 56 ਸਾਲਾ ਨਰਵੀਰ ਸਿੰਘ ਨੂੰ ਛੇ ਸਾਲ ਦੀ ਸਜ਼ਾ, 39 ਸਾਲਾ ਖਾਲਸਾ ਜੋਗਾ ਸਿੰਘ-ਦਿਗਪਾਲ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e