ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਵਾਲੀ ਸ਼ਾਤਰ ਔਰਤ ਗ੍ਰਿਫਤਾਰ

Saturday, Mar 23, 2019 - 04:23 PM (IST)

ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਵਾਲੀ ਸ਼ਾਤਰ ਔਰਤ ਗ੍ਰਿਫਤਾਰ

ਫਰੀਦਕੋਟ (ਜਗਤਾਰ) : ਜੇਕਰ ਤੁਸੀਂ ਵਿਦੇਸ਼ੀ ਲਾੜੀ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਦਾ ਚਾਅ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ। ਫਰੀਦਕੋਟ ਪੁਲਸ ਨੇ ਇਕ ਅਜਿਹੇ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪੰਜਾਬ ਅਤੇ ਦਿੱਲੀ ਦੇ ਖੇਤਰ 'ਚ ਡੇਢ ਦਰਜਨ ਦੇ ਕਰੀਬ ਲੋਕਾਂ ਨੂੰ ਵਿਦੇਸ਼ੀ ਲਾੜੀਆਂ ਨਾਲ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ। ਫਰੀਦਕੋਟ ਪੁਲਸ ਨੇ ਇਸ ਗਿਰੋਹ ਦੀ ਮਾਸਟਰ ਮਾਈਂਡ ਅਤੇ ਸ਼ਾਤਿਰ ਦਿਮਾਗ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਇਸ ਦੇ ਸਾਥੀਆਂ ਦੀ ਭਾਲ ਅਜੇ ਜਾਰੀ ਹੈ

ਕੀ ਹੈ ਪੂਰਾ ਮਾਮਲਾ
ਫਰੀਦਕੋਟ ਦੇ ਐੱਸ. ਪੀ. ਮੈਡਮ ਗੁਰਮੀਤ ਕੌਰ ਨੇ ਅੱਜ ਫਰੀਦਕੋਟ 'ਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਦੇ ਹੱਥ ਇਕ ਅਜਿਹਾ ਠਗ ਗਿਰੋਹ ਲੱਗਿਆ ਹੈ, ਜੋ ਪੰਜਾਬ ਅਤੇ ਦਿਲੀ ਦੇ ਅਮੀਰ ਘਰਾਂ ਦੇ ਲੜਕਿਆਂ ਨੂੰ ਵਿਦੇਸ਼ੀ ਲਾੜੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਦਾ ਸੀ ਅਤੇ ਹੁਣ ਤੱਕ ਡੇਢ ਦਰਜਨ ਦੇ ਕਰੀਬ ਲੋਕਾਂ ਨਾਲ ਇਹ ਠੱਗੀਆਂ ਮਾਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਕੁਝ ਪਰਿਵਾਰਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ ਸਨ। ਫਰੀਦਕੋਟ ਜ਼ਿਲੇ ਦੇ ਪਿੰਡ ਗੋਲੇਵਾਲਾ ਅਤੇ ਦਬੜੀਖਾਨਾ ਦੇ ਕਿਸਾਨ ਪਰਿਵਾਰ ਨਰਿੰਦਰ ਪੁਰੇਵਾਲ ਨੇ ਨਾਮੀਂ ਔਰਤ 'ਤੇ ਕਥਿਤ ਦੋਸ਼ ਲਗਾਏ ਹਨ ਕਿ ਉਸ ਨੇ ਉਨ੍ਹਾਂ ਦੇ ਲੜਕੇ ਦਾ ਕਿਸੇ ਐੱਨ. ਆਰ. ਆਈ. ਲੜਕੀ ਨਾਲ ਵਿਆਹ ਕਰਵਾਉਣ ਅਤੇ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਭੇਜਣ ਦੇ ਬਦਲੇ 35 ਲੱਖ ਰੁਪਏ ਠੱਗੀ ਮਾਰੀ ਹੈ ਅਤੇ ਦੂਜੇ ਪਰਿਵਾਰ ਤੋਂ ਕਰੀਬ 50 ਲੱਖ ਦੀ ਠੱਗੀ ਮਾਰੀ ਹੈ।  


author

Anuradha

Content Editor

Related News