ਸ਼ਮਸ਼ਾਨਘਾਟ ਪਹੁੰਚ ਕੇ ਪੁਲਸ ਨੇ ਰੁਕਵਾਇਆ ਸਸਕਾਰ, ਚਿਤਾ ਤੋਂ ਚੁੱਕੀ ਅੱਧ ਸੜੀ ਲਾਸ਼
Sunday, Oct 18, 2020 - 06:37 PM (IST)
ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬੰਗਾਲ ਵਿਚ ਇਕ ਵਿਆਹੁਤਾ ਜਨਾਨੀ ਨੇ ਪ੍ਰੇਮੀ ਨਾਲ ਮਿਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਬੇਹੱਦ ਗੰਭੀਰ ਹੈ ਜਿਸ ਵਿਚ 3 ਬੱਚਿਆਂ ਦੀ ਮਾਂ ਦੇ ਇਸੇ ਇਲਾਕੇ ਦੇ ਇਕ ਵਿਅਕਤੀ ਸ਼ਮਸ਼ੇਰ ਸਿੰਘ ਨਾਲ ਨਾਜਾਇਜ਼ ਸੰਬੰਧ ਸਨ। ਜਿਸ ਕਾਰਣ ਵਿਆਹੁਤਾ ਦਾ ਪਤੀ ਨਾਲ ਝਗੜਾ ਅਕਸਰ ਹੁੰਦਾ ਰਹਿੰਦਾ ਸੀ। ਇਸ ਦੇ ਚੱਲਦੇ ਬੀਤੀ ਰਾਤ ਉਕਤ ਦੋਵਾਂ (ਪ੍ਰੇਮੀ-ਪ੍ਰੇਮਿਕਾ) ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮਹੱਤਿਆ ਕਰ ਲਈ। ਪੁਲਸ ਨੂੰ ਇਸ ਬਾਰੇ ਕੁਝ ਪਤਾ ਨਾ ਲੱਗੇ ਇਸ ਲਈ ਸ਼ਮਸ਼ੇਰ ਦੇ ਪਰਿਵਾਰ ਨੇ ਅੱਧੀ ਰਾਤ ਨੂੰ ਲਗਭਗ 11 ਵਜੇ ਸ਼ਮਸ਼ੇਰ ਸਿੰਘ ਦਾ ਸਸਕਾਰ ਕਰ ਦਿੱਤਾ ਅਤੇ ਅੱਜ ਸਵੇਰੇ ਜਦੋਂ ਵਿਆਹੁਤਾ ਦਾ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਵਿਆਹੁਤਾ ਦੇ ਪਤੀ ਚਰਨਜੀਤ ਨੂੰ ਇਸ ਬਾਰੇ ਸੂਚਨਾ ਮਿਲੀ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਸਸਕਾਰ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫੇਸਬੁੱਕ 'ਤੇ ਦੇਖਿਆ ਅਮਰੀਕਾ ਭੇਜਣ ਦਾ ਇਸ਼ਤਿਹਾਰ, ਫਿਰ ਜੋ ਹੋਇਆ ਸੁਣ ਰਹਿ ਜਾਓਗੇ ਹੈਰਾਨ
ਇਸ 'ਤੇ ਚਰਨਜੀਤ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨਾਲ ਮੌਕੇ 'ਤੇ ਪਹੁੰਚ ਗਿਆ। ਇਸ ਦੌਰਾਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਸਕਾਰ ਰੁਕਵਾ ਦਿੱਤਾ ਅਤੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿਤਾ ਹੈ। ਉਧਰ ਚਰਨਜੀਤ ਨੇ ਇਸ ਮਾਮਲੇ 'ਚ ਇਨਸਾਫ਼ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਇਹ ਮਾਮਲਾ ਨਿਜਾਇਜ਼ ਸੰਬੰਧਾਂ ਦਾ ਹੈ। ਪੁਲਸ ਮੁਤਾਬਕ ਪ੍ਰੇਮੀ-ਪ੍ਰੇਮਿਕਾ ਨੇ ਜ਼ਹਿਰ ਕਿਉਂ ਖਾਧਾ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ ! ਖੰਨਾ ਆਈ. ਟੀ. ਆਈ. ਦੇ ਪ੍ਰਿੰਸੀਪਲ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ