ਪੀ. ਓ. ਸਟਾਫ਼ ਨੇ 4 ਭਗੌੜਿਆਂ ਨੂੰ ਕੀਤਾ ਗ੍ਰਿਫ਼ਤਾਰ
Monday, Feb 13, 2023 - 06:35 PM (IST)
ਪਟਿਆਲਾ (ਬਲਜਿੰਦਰ) : ਪੀ. ਓ. ਸਟਾਫ਼ ਪਟਿਆਲਾ ਦੀ ਪੁਲਸ ਨੇ ਇੰਚਾਰਜ ਐੱਸ. ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ 4 ਭਗੌੜਿਆਂ ਨੂੰ ਗ੍ਰਿਫ਼ਤਾਰ ਅਤੇ ਇਕ ਨੂੰ ਟਰੇਸ ਕੀਤਾ ਹੈ। ਪਹਿਲੇ ਕੇਸ ’ਚ ਸਿਕੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸ਼ੇਰਮਾਜਰਾ ਥਾਣਾ ਪਸਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖਿਲਾਫ਼ ਥਾਣਾ ਪਸਿਆਣਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੈ। ਮਾਨਯੋਗ ਅਦਾਲਤ ਨੇ 31 ਜਨਵਰੀ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਦੂਜੇ ਕੇਸ ’ਚ ਸੰਜੀਵ ਗੁਪਤਾ ਬੰਸ ਧਰ ਗੁਪਤਾ ਵਾਸੀ ਪਾਵਰ ਕਾਲੋਨੀ ਮਾਡਲ ਟਾਊਨ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ 138 ਐੱਨ. ਆਈ. ਐਕਟ ਤਹਿਤ ਕੇਸ ਦਰਜ ਹੈ। ਅਦਾਲਤ ਨੇ ਸੰਜੀਵ ਗੁਪਤਾ ਨੂੰ 11 ਨਵੰਬਰ 2022 ਨੂੰ ਪੀ. ਓ. ਕਰਾਰ ਦਿੱਤਾ ਸੀ।
ਤੀਜੇ ਕੇਸ ’ਚ ਦੇਵ ਰੰਜਨ ਪੁੱਤਰ ਦੁੰਦੀ ਲਾਲ ਵਾਸੀ ਕ੍ਰਿਸ਼ਨਾ ਕਾਲੋਨੀ ਧਰਮਸ਼ਾਲਾ ਵਾਲੀ ਗਲੀ ਨੇੜੇ ਅਬਲੋਵਾਲ, ਨਾਭਾ ਰੋਡ ਪਟਿਆਲਾ ਦੂਜਾ ਪਤਾ ਟੇਲ ਦੀ ਦੁਕਾਨ ਸੈਂਚੁਰੀ ਇਨਕਲੇਵ ਨਾਭਾ ਰੋਡ ਨੇੜੇ ਫੁੱਲ ਨਿਊਰੋ ਹਸਪਤਾਲ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਅਦਾਲਤ ਨੇ ਦੇਵ ਰੰਜਨ 30 ਨਵੰਬਰ 2022 ਨੂੰ ਪੀ. ਓ. ਕਰਾਰ ਦਿੱਤਾ ਸੀ। ਚੌਥੇ ਕੇਸ ’ਚ ਦਲਜੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਨੇੜੇ ਡਿੰਪਲ ਕੇਬਲ ਵਾਲਾ ਡੂੰਮਾਂ ਵਾਲੀ ਗਲੀ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ਼ ਥਾਣਾ ਤ੍ਰਿਪਡ਼ੀ ਪਟਿਆਲਾ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਅਦਾਲਤ ਨੇ ਦਲਜੀਤ ਸਿੰਘ ਨੂੰ 28 ਜੁਲਾਈ 2022 ਨੂੰ ਪੀ. ਓ. ਕਰਾਰ ਦਿੱਤਾ ਸੀ।
ਪੰਜਵੇਂ ਕੇਸ ’ਚ ਹਰਵਿੰਦਰ ਸਿੰਘ ਉਰਫ਼ ਹੈਰੀ ਪੁੱਤਰ ਨਿਰਮਲ ਸਿੰਘ ਵਾਸੀ ਗਲੀ ਨੰ. 7 ਰਿਸ਼ੀ ਕਾਲੋਨੀ ਪਟਿਆਲਾ ਨੂੰ ਟਰੇਸ ਕੀਤਾ ਹੈ। ਉਸ ਖਿਲਾਫ਼ ਥਾਣਾ ਅਰਬਨ ਐਸਟੇਟ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਹੈ। ਅਦਾਲਤ ਨੇ ਹਰਵਿੰਦਰ ਸਿੰਘ ਨੂੰ 28 ਅਗਸਤ 2022 ਨੂੰ ਪੀ. ਓ. ਕਰਾਰ ਦਿੱਤਾ ਸੀ। ਹਰਵਿੰਦਰ ਇਸ ਸਮੇਂ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹੈ। ਉਕਤ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਟਰੇਸ ਕਰਨ ’ਚ ਜਸਪਾਲ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਬਲਦੇਵ ਸਿੰਘ, ਸੁਰੇਸ਼ ਕੁਮਾਰ ਅਤੇ ਅਮਰਜੀਤ ਸਿੰਘ (ਸਾਰੇ ਏ. ਐੱਸ. ਆਈਜ਼) ਨੇ ਵੀ ਅਹਿਮ ਭੂਮਿਕਾ ਨਿਭਾਈ।