2009 ਤੋਂ ਲੋੜੀਂਦਾ ਭਗੌੜਾ ਲੁਧਿਆਣੇ ਤੋਂ ਗ੍ਰਿਫਤਾਰ
Sunday, Jul 22, 2018 - 02:25 AM (IST)

ਅੰਮ੍ਰਿਤਸਰ, (ਸੰਜੀਵ)- ਧੋਖਾਦੇਹੀ, ਚੋਰੀ ਤੇ ਐੱਨ. ਡੀ. ਪੀ. ਐੱਸ. ਐਕਟ ਦੇ ਅਪਰਾਧਿਕ ਮਾਮਲਿਅਾਂ ’ਚ ਜ਼ਿਲੇ ਦੇ ਵੱਖ-ਵੱਖ ਥਾਣਿਆਂ ਵੱਲੋਂ ਨਾਮਜ਼ਦ ਕੀਤੇ ਗਏ ਜਮਜੀਤ ਸਿੰਘ ਰੌਕੀ ਵਾਸੀ ਸੂਰਜ ਮੁਹੱਲਾ ਨਜ਼ਦੀਕ ਰਾਮਬਾਗ ਨੂੰ ਅੱਜ ਪੀ. ਓ. ਵਿੰਗ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ। ਜਮਜੀਤ ਸਿੰਘ 2009 ਤੋਂ ਪੁਲਸ ਨੂੰ ਲੋਡ਼ੀਂਦਾ ਚੱਲ ਰਿਹਾ ਸੀ, ਜਿਸ ਵਿਰੁੱਧ ਥਾਣਾ ਰਾਮਬਾਗ, ਥਾਣਾ ਸੀ-ਡਵੀਜ਼ਨ ਤੇ ਥਾਣਾ ਸਿਵਲ ਲਾਈਨ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਅਦਾਲਤ ਵੱਲੋਂ ਉਸ ਨੂੰ ਭਗੌਡ਼ਾ ਐਲਾਨ ਦਿੱਤਾ ਗਿਆ ਸੀ ਤੇ ਉਹ ਪੁਲਸ ਤੋਂ ਬਚਣ ਲਈ ਪ੍ਰੀਤਮ ਕਾਲੋਨੀ ਲੁਧਿਆਣਾ ਚਲਾ ਗਿਆ। ਇਹ ਖੁਲਾਸਾ ਅੱਜ ਪੀ. ਓ. ਵਿੰਗ ਦੇ ਇੰਚਾਰਜ ਏ. ਐੱਸ. ਆਈ. ਹਰੀਸ਼ ਕੁਮਾਰ ਨੇ ਕਰਦਿਅਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਲੁਧਿਆਣੇ ਵਿਚ ਹੈ, ਜਿਸ ’ਤੇ ਅੱਜ ਇਕ ਵਿਸ਼ੇਸ਼ ਟੀਮ ਨਾਲ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਉਕਤ ਭਗੌਡ਼ੇ ਦੀ ਥਾਣਾ ਮਜੀਠਾ ਰੋਡ ’ਚ ਗ੍ਰਿਫਤਾਰੀ ਪਾ ਕੇ ਅਦਾਲਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।