ਦੋਸਤ ਨੇ ਦੋਸਤ ''ਤੇ ਚਾਕੂ ਨਾਲ ਕੀਤਾ ਹਮਲਾ

Sunday, Nov 29, 2020 - 06:24 PM (IST)

ਦੋਸਤ ਨੇ ਦੋਸਤ ''ਤੇ ਚਾਕੂ ਨਾਲ ਕੀਤਾ ਹਮਲਾ

ਬਟਾਲਾ (ਸਾਹਿਲ) : ਬੀਤੀ ਦੇਰ ਸ਼ਾਮ ਇਕ ਦੋਸਤ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਦੂਸਰੇ ਦੋਸਤ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਫਤਹਿਚੰਦ ਪੁੱਤਰ ਸ਼ੇਰ ਸਿੰਘ ਵਾਸੀ ਮੰਜਿਆਵਾਲੀ ਦਾ ਪਿੰਡ ਦੇ ਹੀ ਆਪਣੇ ਇਕ ਦੋਸਤ ਨਾਲ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਇਹ ਝਗ਼ੜਾ ਇਥੋਂ ਤੱਕ ਵੱਧ ਗਿਆ ਕਿ ਉਸ ਨੇ ਇਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜਿਥੇ ਉਸ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰਕੇ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।


author

Gurminder Singh

Content Editor

Related News