ਦੋਸਤ ਦੀ ਸ਼ਰਮਨਾਕ ਕਰਤੂਤ, ਦੋਸਤ ਦੀ ਪਤਨੀ ਨਾਲ ਹੀ ਕਰ ''ਤਾ ਕਾਰਾ

Saturday, Feb 24, 2018 - 01:33 PM (IST)

ਦੋਸਤ ਦੀ ਸ਼ਰਮਨਾਕ ਕਰਤੂਤ, ਦੋਸਤ ਦੀ ਪਤਨੀ ਨਾਲ ਹੀ ਕਰ ''ਤਾ ਕਾਰਾ

ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਮੁੱਖ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਇਕ ਦੋਸਤ ਵੱਲੋਂ ਆਪਣੇ ਦੋਸਤ ਦੀ ਗੈਰ-ਮੌਜੂਦਗੀ 'ਚ ਉਸ ਦੀ ਪਤਨੀ ਨਾਲ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਣੋ (ਕਾਲਪਨਿਕ ਨਾਂ) ਨੇ ਆਪਣੇ ਪਤੀ ਦੇ ਦੋਸਤ ਦੀਪਾ ਸਿੰਘ ਪੁੱਤਰ ਇਕਬਾਲ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਪਤੀ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਜਿਸ ਕਾਰਨ ਘਰ 'ਚ ਉਹ ਇਕੱਲੀ ਸੀ। ਇਸ ਦੌਰਾਨ ਉਕਤ ਵਿਅਕਤੀ ਵੱਲੋਂ ਘਰ 'ਚ ਦਾਖਲ ਹੋ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਪੁਲਸ ਵੱਲੋਂ ਔਰਤ ਦੇ ਬਿਆਨਾਂ 'ਤੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News