ਪੰਜਾਬ ''ਚ ਮੈਡੀਕਲ ਐਮਰਜੈਂਸੀ ''ਤੇ ਇਲਾਜ ਮੁਫ਼ਤ! ਹੜ੍ਹਾਂ ਮਗਰੋਂ ਸਿਹਤ ਮੰਤਰੀ ਨੇ ਬਿਆਨ ਕੀਤੇ ਹਾਲਾਤ (ਵੀਡੀਓ)

Friday, Sep 19, 2025 - 12:19 PM (IST)

ਪੰਜਾਬ ''ਚ ਮੈਡੀਕਲ ਐਮਰਜੈਂਸੀ ''ਤੇ ਇਲਾਜ ਮੁਫ਼ਤ! ਹੜ੍ਹਾਂ ਮਗਰੋਂ ਸਿਹਤ ਮੰਤਰੀ ਨੇ ਬਿਆਨ ਕੀਤੇ ਹਾਲਾਤ (ਵੀਡੀਓ)

ਫਾਜ਼ਿਲਕਾ : ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਆਫ਼ਤ ਆਉਂਦੀ ਹੈ ਤਾਂ ਹਿਮਾਚਲ ਅਤੇ ਹੋਰ ਸੂਬਿਆਂ ਦੇ ਡੈਮਾਂ ਦਾ ਪਾਣੀ ਪੰਜਾਬ 'ਚ ਜ਼ਿਆਦਾ ਮਾਰ ਕਰਦਾ ਹੈ ਅਤੇ ਸੂਬਾ ਸਰਕਾਰ ਰਾਹਤ ਕਾਰਜਾਂ 'ਚ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਮਹਾਮਾਰੀ ਫੈਲਣ ਦਾ ਖ਼ਤਰਾ ਹੈ ਅਤੇ ਲੋਕਾਂ 'ਚ ਬੀਮਾਰੀਆਂ ਫੈਲ ਰਹੀਆਂ ਹਨ। ਇਸ ਦੇ ਲਈ ਮੈਡੀਕਲ ਟੀਮਾਂ ਪਿੰਡਾਂ ਦੇ ਘਰ-ਘਰ ਤੱਕ ਪੁੱਜ ਰਹੀਆਂ ਹਨ। ਆਸ਼ਾ ਵਰਕਰਾਂ ਵੀ ਘਰ-ਘਰ ਜਾ ਕੇ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ : ਡਰਿੱਲ ਮਸ਼ੀਨ 'ਚ ਫਸਿਆ ਔਰਤ ਦੀ ਸਾੜੀ ਦਾ ਪੱਲਾ ਤੇ ਫਿਰ...

ਹਰ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਲ 2023 ਦੇ ਮੁਕਾਬਲੇ ਡੇਂਗੂ ਦੇ ਕੇਸ ਇਸ ਵਾਰ ਕਾਫੀ ਘੱਟ ਹਨ ਅਤੇ ਡਾਇਰੀਆ ਵੀ ਕੰਟਰੋਲ 'ਚ ਹੈ। ਚਿਕਨਗੁਨੀਆ ਅਤੇ ਸੱਪਾਂ ਦੇ ਡੰਗਣ ਦੇ ਮਾਮਲਿਆਂ 'ਚ ਵੀ 90 ਫ਼ੀਸਦੀ ਕਮੀ ਆਈ ਹੈ। ਸਿਹਤ ਮਹਿਕਮੇ ਵਲੋਂ ਐੱਨ. ਜੀ. ਓਜ਼ ਦੀ ਮਦਦ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ 'ਬਹੁਤ ਗੰਭੀਰ ਆਫ਼ਤ' ਐਲਾਨਿਆ, ਸੂਬੇ ਨੂੰ ਮਿਲਣਗੇ ਵਾਧੂ ਫੰਡ ਤੇ ਕਰਜ਼ੇ!

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਾਨ ਸਰਕਾਰ ਵਲੋਂ ਰਾਹਤ ਕਾਰਜਾਂ ਲਈ 'ਮਿਸ਼ਨ ਚੜ੍ਹਦੀ ਕਲਾ' ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਪੰਜਾਬੀਆਂ ਅਤੇ ਐੱਨ. ਆਰ. ਆਈ. ਭਰਾਵਾਂ ਨੂੰ ਹੜ੍ਹ ਪੀੜਤਾਂ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਇਸ ਨਾਲ ਪੰਜਾਬ ਮੁੜ ਰੰਗਲਾ ਪੰਜਾਬ ਬਣ ਸਕੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਸਾਰੇ ਸੂਬਿਆਂ ਨੂੰ ਆਪਣਾ-ਆਪਣਾ ਪਾਣੀ ਸੰਭਾਲਣ ਲਈ ਕਿਹਾ ਜਾਵੇਗਾ ਤਾਂ ਜੋ ਪੰਜਾਬ 'ਚ ਦੁਬਾਰਾ ਅਜਿਹੇ ਹਾਲਾਤ ਪੈਦਾ ਨਾ ਹੋ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


 


author

Babita

Content Editor

Related News