ਮੁਫਤ ਦਰਦ ਨਿਵਾਰਕ ਕੈਂਪ ਚ ਸੈਂਕੜੇ ਮਰੀਜ਼ਾਂ ਨੇ ਉਠਾਇਆ ਲਾਭ
Friday, Jun 22, 2018 - 01:58 AM (IST)
ਬੁਢਲਾਡਾ, (ਮਨਜੀਤ)- ਸਥਾਨਕ ਸ਼ਹਿਰ ਦੇ ਸਿਨੇਮਾ ਰੋਡ 'ਤੇ ਜੈ ਦੁਰਗਾ ਭਜਨ ਮੰਡਲ ਦੇ ਸਹਿਯੋਗ ਨਾਲ ਲਗਾਏ ਗਏ ਤਿੰਨ ਦਿਨਾ ਬਿਨਾਂ ਦਵਾਈਆਂ ਦੇ ਅੰਕੁਪੰਚਰ, ਐਕੂਪ੍ਰੈਸ਼ਰ, ਨੈਚਰ ਥੈਰੇਪੀ ਅਤੇ ਆਯੁਰਵੈਦਿਕ ਤਰੀਕਿਆਂ ਨਾਲ ਇਲਾਜ, ਮੁਫਤ ਦਰਦ ਨਿਵਾਰਕ ਕੈਂਪ ਚ ਸੈਂਕੜੇ ਲੋਕਾਂ ਨੇ ਲਾਭ ਉਠਾਇਆ। ਜਾਣਕਾਰੀ ਦਿੰਦਿਆਂ ਮੰਡਲ ਦੇ ਆਗੂ ਸ਼ੁਭਾਸ਼ ਬਾਂਸਲ ਨੇ ਦੱਸਿਆ ਕਿ ਡਾ. ਕਪਿਲ ਬੱਤਰਾ ਕਟੜਾ (ਜੰਮੂ) ਦੀ ਟੀਮ ਵੱਲੋਂ ਲਗਾਏ ਇਸ ਕੈਂਪ 'ਚ ਬਿਨਾਂ ਦਵਾਈਆਂ ਦੇ ਸਰਵਾਈਕਲ, ਪਿੱਠ ਦਰਦ, ਗੋਡੇ-ਮੋਢਿਆਂ ਦੇ ਦਰਦ ਤੋਂ ਇਲਾਵਾ ਇੱਕ ਪਾਸੇ ਦੇ ਦਰਦਾਂ ਤੋਂ ਤੁਰੰਤ ਰਾਹਤ ਪਹੁੰਚਾਈ ਜਾਂਦੀ ਰਹੀ ਹੈ।
ਕੈਂਪ ਦੇ ਸੰਯੋਜਕ ਡਾ. ਬੱਤਰਾ (ਗੋਲਡ ਮੈਡਲਿਸਟ) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੱਸੇ ਤਰੀਕੇ ਨਾਲ ਦਰਦ ਜੜ੍ਹੋਂ ਖਤਮ ਹੋ ਜਾਂਦਾ ਹੈ। ਸ਼ਹਿਰ ਦੇ ਬੰਤ ਸਿੰਘ ਟੇਲਰ ਮਾਸਟਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਉਨ੍ਹਾਂ ਨੇ ਆਪਣੇ ਲੜਕੇ ਦੇ ਕਰਵਾਏ ਇਲਾਜ ਨਾਲ ਵੱਡਾ ਲਾਭ ਹੋਇਆ ਹੈ। ਇਸ ਮੌਕੇ ਪ੍ਰੇਮ ਕੁਮਾਰ, ਗੋਰਾ ਲਾਲ, ਮੋਹਨ ਲਾਲ, ਡਾਕਟਰੀ ਟੀਮ ਦੇ ਕਵਿਤਾ ਰਾਣੀ, ਜੋਤੀ ਰਾਣੀ, ਸੰਦੀਪ ਕੁਮਾਰ, ਅੰਮ੍ਰਿਤਪਾਲ, ਪ੍ਰਵਿੰਦਰ ਕੌਰ, ਪਾਲ ਕੌਰ ਆਦਿ ਮੌਜੂਦ ਸਨ।
