ਕੈਂਪ ਦੌਰਾਨ 70 ਮਰੀਜ਼ਾਂ ਦੀ ਜਾਂਚ

Wednesday, Jan 03, 2018 - 08:25 AM (IST)

ਕੈਂਪ ਦੌਰਾਨ 70 ਮਰੀਜ਼ਾਂ ਦੀ ਜਾਂਚ

ਫ਼ਰੀਦਕੋਟ (ਚਾਵਲਾ) - ਹੈਲਥ ਫਾਰ ਆਲ ਸੁਸਾਇਟੀ ਵੱਲੋਂ ਮਾਈ ਗੋਦੜੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਚੰਦਰ ਸੇਖ਼ਰ ਸੀਨੀਅਰ ਮੈਡੀਕਲ ਅਫਸਰ ਨੇ ਆਏ ਹੋਏ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ।
ਡਾ. ਵਿਸ਼ਵਦੀਪ ਗੋਇਲ ਅਤੇ ਉਨ੍ਹਾਂ ਨਾਲ ਆਈ ਟੀਮ ਨੇ ਮਰੀਜ਼ਾਂ ਦੀ ਮੈਡੀਕਲ ਜਾਂਚ ਕੀਤੀ ਅਤੇ ਉਨ੍ਹਾਂ ਦੇ ਸੁਸਾਇਟੀ ਵੱਲੋਂ ਮੁਫਤ ਟੈਸਟ ਵੀ ਕੀਤੇ ਗਏ। ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਕੁਲ 70 ਮਰੀਜ਼ਾਂ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਸਮੇਂ ਬਜਾਜ ਫਰੂਟ ਕੰਪਨੀ ਵੱਲੋਂ ਮਰੀਜ਼ਾਂ ਨੂੰ ਫਲ ਵੀ ਵੰਡੇ ਗਏ। ਇਸ ਸਮੇਂ ਰਾਜੇਸ਼ ਗੋਰਾ, ਕੀਮਤੀ ਲਾਲ, ਸੂਰੀ ਤੋਂ ਇਲਾਵਾ ਸੁਸਾਇਟੀ ਦੇ ਮੈਂਬਰਾਂ ਨੇ ਮਰੀਜ਼ਾਂ ਦੀ ਸੇਵਾ ਕੀਤੀ।


Related News