ਮੈਡੀਕਲ ਕੈਂਪ ਦਾ 120 ਮਰੀਜ਼ਾਂ ਨੇ ਲਿਆ ਲਾਹਾ
Saturday, Jul 22, 2017 - 07:37 AM (IST)
ਫ਼ਰੀਦਕੋਟ - ਸਿਹਤ ਵਿਭਾਗ ਦੇ ਸਹਿਯੋਗ ਨਾਲ ਅਰੋਗਿਆ ਭਾਰਤੀ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ਦਾ ਕਰੀਬ 120 ਜ਼ਰੂਰਤਮੰਦ ਮਰੀਜ਼ਾਂ ਨੇ ਲਾਹਾ ਲਿਆ। ਜਾਣਕਾਰੀ ਦਿੰਦੇ ਹੋਏ ਬਲਵਿੰਦਰ ਹਾਲੀ ਤੇ ਰਾਕੇਸ਼ ਸ਼ਰਮਾ ਸਕੱਤਰ ਨੇ ਦੱਸਿਆ ਕਿ ਇਸ ਕੈਂਪ 'ਚ ਮਰੀਜ਼ਾਂ ਦੀ ਖੂਨ ਜਾਂਚ, ਕਾਲਾ ਪੀਲੀਆ ਤੇ ਫਿਜ਼ੀਓਥੈਰੇਪੀ ਮੁਫ਼ਤ ਕੀਤੀ ਗਈ। ਕੈਂਪ 'ਚ ਡਾ. ਚੰਦਰ ਸ਼ੇਖਰ ਕੱਕੜ ਤੇ ਡਾ. ਗੁਰਜੋਤ ਡੋਡ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਕੈਂਪ ਨੂੰ ਗੁਰਦੁਆਰਾ ਸਾਹਿਬ ਬਾਬਾ ਨਾਮ ਦੇਵ ਕਮੇਟੀ ਨੇ ਵੀ ਸਹਿਯੋਗ ਦਿੱਤਾ। ਡਾ. ਚੰਦਰ ਸ਼ੇਖਰ ਨੇ ਦੱਸਿਆ ਦੀ ਬਰਸਾਤੀ ਮੌਸਮ ਕਾਰਨ ਜ਼ਿਆਦਾਤਰ ਮਰੀਜ਼ਾਂ ਨੂੰ ਐਲਰਜੀ, ਜੋੜਾਂ ਦੇ ਦਰਦ ਤੇ ਬੱਚਿਆਂ ਨੂੰ ਖੰਘ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦੋ ਮਰੀਜ਼ਾਂ 'ਚ ਕਾਲਾ ਪੀਲੀਆ ਦੇ ਲੱਛਣ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫ਼ਰ ਕਰ
ਦਿੱਤਾ ਗਿਆ।
ਇਸ ਸਮੇਂ ਯਸ਼ਪਾਲ ਗੁਲਾਟੀ, ਕੁਲਵਿੰਦਰ ਸਿੰਘ, ਮਾਸਟਰ ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਦੇਵ ਸਿੰਘ ਕੈਂਥ, ਨਾਇਬ ਸਿੰਘ ਕੈਂਥ, ਸੁਰਿੰਦਰ ਸਿੰਘ ਪੁਰਬਾ, ਬਲਰਾਮ ਰਤਨ ਪ੍ਰੀਤਮ, ਰਾਜਾ ਤੇ ਰਾਣਾ ਤੋਂ ਇਲਾਵਾ ਪ੍ਰੈੱਸ ਕਲੱਬ ਦੇ ਮੈਂਬਰ ਹਾਜ਼ਰ ਸਨ।
