ਵਿਦੇਸ਼ ਭੇਜਣ ਬਹਾਨੇ ਮਾਰੀ 2.40 ਲੱਖ ਦੀ ਠੱਗੀ, ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

Tuesday, Oct 07, 2025 - 05:13 AM (IST)

ਵਿਦੇਸ਼ ਭੇਜਣ ਬਹਾਨੇ ਮਾਰੀ 2.40 ਲੱਖ ਦੀ ਠੱਗੀ, ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਲੁਧਿਆਣਾ (ਰਾਮ) : ਹੈਬੋਵਾਲ ਨਿਵਾਸੀ ਦੀ ਸ਼ਿਕਾਇਤ ਦੇ ਆਧਾਰ ’ਤੇ ਹੈਬੋਵਾਲ ਪੁਲਸ ਨੇ ਮੁਲਜ਼ਮ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਜਲੰਧਰ ਜ਼ਿਲੇ ਦੇ ਗੁਰਾਇਆ ਦਾ ਰਹਿਣ ਵਾਲਾ ਹੈ, ਜਿਸ ਦਾ ਐਬਸੋਲਿਊਟ ਫਰਮ ਨਾਮਕ ਇਕ ਦਫਤਰ ਹੈ। ਸ਼ਿਕਾਇਤਕਰਤਾ ਪ੍ਰਭਾਤ ਚੰਦਰ, ਪੁੱਤਰ ਚੰਦਰਜੀਤ ਜੋ ਕਿ ਪਵਿੱਤਰ ਨਗਰ, ਹੈਬੋਵਾਲ ਕਲਾਂ, ਮਕਾਨ ਨੰ. 13 ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਪੁੱਤਰ ਸ਼ੁਭਮ ਨੂੰ ਵਿਦੇਸ਼ (ਸੰਭਾਵਤ ਤੌਰ ’ਤੇ ਯੂ. ਕੇ.) ਭੇਜਣ ਅਤੇ ਉਥੇ ਇਕ ਚੰਗੀ ਨੌਕਰੀ ਦਿਵਾਉਣ ਦਾ ਵਾਅਦਾ ਕਰ ਕੇ ਉਸ ਨੂੰ ਧੋਖਾ ਦਿੱਤਾ।

ਇਹ ਵੀ ਪੜ੍ਹੋ : Friendship ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਨੇ ਛੱਤ ਤੋਂ ਥੱਲੇ ਸੁੱਟੀ ਕੁੜੀ

ਇਸ ਧੋਖੇ ਦਾ ਸ਼ਿਕਾਰ ਹੋ ਕੇ ਉਸ ਨੇ ਦੋਸ਼ੀ ਨੂੰ ਕੁੱਲ 2 ਲੱਖ 40 ਹਜ਼ਾਰ ਰੁਪਏ ਅਦਾ ਕੀਤੇ। ਪ੍ਰਭਾਤ ਚੰਦਰ ਦੇ ਅਨੁਸਾਰ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਮੁਲਜ਼ਮ ਬਹਾਨੇ ਬਣਾਉਣ ਲੱਗ ਪਿਆ। ਨਾ ਤਾਂ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਉਸ ਨਾਲ ਸੰਪਰਕ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ, ਤਾਂ ਉਸ ਨੇ ਹੈਬੋਵਾਲ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ। ਪ੍ਰਭਾਤ ਚੰਦਰ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਦਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਫ਼ਰਾਰ ਮੁਲਜ਼ਮ ਦੀ ਤਲਾਸ਼ 'ਚ ਵੱਖ-ਵੱਖ ਥਾਈਂ ਛਾਪੇਮਾਰੀ ਕਰ ਰਹੀ ਹੈ। ਥਾਣਾ ਇੰਚਾਰਜ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News