ਮਸ਼ਹੂਰ ਪੰਜਾਬੀ ਗਾਇਕ ਨਾਲ ਠੱਗੀ (ਵੀਡੀਓ)

Saturday, Sep 21, 2019 - 11:40 AM (IST)

ਫਰੀਦਕੋਟ (ਜਗਤਾਰ)—ਐੱਮ. ਟੀ ਵੀ ਦੇ ਮਸ਼ਹੂਰ ਕੋਕ ਸਟੂਡੀਓ 'ਚ ਗਾਉਣਾ ਹਰ ਗਾਇਕ ਦਾ ਸੁਪਨਾ ਹੁੰਦਾ ਹੈ ਪਰ ਹੁਣ ਇੱਥੇ ਗਾਉਣ ਦੇ ਚੱਕਰ ਵਿਚ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਦਾ ਖੁਲਾਸਾ ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਕੀਤਾ ਹੈ। ਦਰਅਸਲ ਕੋਕ ਸਟੂਡੀਓ ਦੇ ਨਾਂ 'ਤੇ ਨਿਰਮਲ ਸਿੱਧੂ ਨਾਲ ਠੱਗੀ ਦੀ ਕੋਸ਼ਿਸ਼ ਕੀਤੀ ਗਈ, ਜਿਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨਾ ਸਿਰਫ ਇਸ ਦਾ ਪੋਲ ਖੋਲ੍ਹੀ ਸਗੋਂ ਹੋਰ ਕਲਾਕਾਰਾਂ ਨੂੰ ਵੀ ਸਾਵਧਾਨ ਕੀਤਾ।

ਕੀ ਹੈ ਪੂਰਾ ਮਾਮਲਾ
ਇਸ ਦੀ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਮ.ਟੀ.ਵੀ. (ਕੋਕ ਸਟੂਡੀਓ) ਦੇ ਨਾਂ 'ਤੇ ਫੋਨ ਆਇਆ ਅਤੇ ਇਕ ਗੀਤ ਰਿਕਾਰਡ ਕਰਨ ਦੀ ਗੱਲ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫੀ ਕਾਲ ਆਇਆ ਅਤੇ ਉਨ੍ਹਾਂ ਨਾਲ ਪੈਸਿਆਂ ਦੀ ਗੱਲ ਵੀ ਹੋਈ ਅਤੇ ਉਨ੍ਹਾਂ 'ਤੋਂ 23000 ਰੁਪਏ ਮੰਗੇ ਗਏ। ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਉਨ੍ਹਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।


author

Shyna

Content Editor

Related News