ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ''ਚ ਅੱਧਾ ਦਰਜਨ ਤੋਂ ਜਿਆਦਾ ਲੋਕਾਂ ਖਿਲਾਫ ਮਾਮਲਾ ਦਰਜ

Friday, Nov 24, 2017 - 05:33 PM (IST)

ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ''ਚ ਅੱਧਾ ਦਰਜਨ ਤੋਂ ਜਿਆਦਾ ਲੋਕਾਂ ਖਿਲਾਫ ਮਾਮਲਾ ਦਰਜ


ਅਬੋਹਰ (ਸੁਨੀਲ) : ਸਥਾਨਕ ਏਕਤਾ ਕਾਲੋਨੀ ਵਾਸੀ ਇਕ ਵਿਅਕਤੀ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ 'ਚ ਥਾਣਾ ਨੰਬਰ 1 ਦੀ ਪੁਲਸ ਨੇ ਅੱਧਾ ਦਰਜਨ ਤੋਂ ਜਿਆਦਾ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਮੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਜ਼ਿਲਾ ਹਨੂੰਮਾਨਗੜ੍ਹ ਜਿਹੜਾ ਕਿ ਦਿੱਲੀ 'ਚ ਰਹਿੰਦਾ ਹੈ ਅਤੇ ਇਕ ਰਾਜਨੀਤਕ ਪਾਰਟੀ ਦਾ ਮੈਂਬਰ ਹੋਣ ਕਾਰਨ ਉਸਦੇ ਸੰਬੰਧ ਕੇਂਦਰੀ ਮੰਤਰੀਆਂ ਨਾਲ ਹੋਣ ਦੇ ਚਲਦੇ ਉਸਦੇ ਕੋਲ ਨੌਕਰੀ ਲਗਵਾਉਣ ਦਾ ਕੋਟਾ ਹੈ। ਉਸਨੇ ਬੀਤੇ ਦਿਨਾਂ ਆਪਣੇ ਕੁਝ ਸਾਥੀਆਂ ਸਣੇ ਮਿਲ ਕੇ ਉਸਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਕਰੀਬ 7 ਲੱਖ ਰੁਪਏ ਲੈ ਲਏ ਪਰ ਨੌਕਰੀ ਨਹੀਂ ਲਗਵਾਈ ਅਤੇ ਨਾ ਹੀ ਰੁਪਏ ਵਾਪਸ ਕੀਤੇ। ਉਸਨੇ ਇਸ ਗੱਲ ਦੀ ਸੂਚਨਾ ਪੁਲਸ ਅਧਿਕਾਰੀਆਂ ਨੂੰ ਦਿੱਤੀ। ਪੁਲਸ ਨੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਹਰਮੀਤ ਸਿੰਘ ਸਣੇ ਅਰਸ਼ਦੀਪ ਪੁੱਤਰ ਇਕਬਾਲ ਸਿੰਘ, ਇਕਬਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁਰਾਦਵਾਲਾ, ਅਨਿਲ ਭੂਰੀਆ ਪੁੱਤਰ ਭਰਤ ਵਾਸੀ ਝੁਨਝਨੂ, ਰਾਜੇਸ਼ ਕੁਮਾਰ ਪੁੱਤਰ ਅੰਗਨਾ ਵਾਸੀ ਡੱਬਲੀ ਮੋਲਵੀ ਜ਼ਿਲਾ ਹਨੂੰਮਾਨਗੜ੍ਹ ਅਤੇ ਕਪਤਾਨ ਸਿੰਘ ਤੇ ਰਤੀਪਾਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News