SBS ਯੂਨੀਵਰਸਿਟੀ ਤੇ MGSIPA ਵਿਚਾਲੇ ਹੋਇਆ ਕਰਾਰ

Sunday, Apr 19, 2026 - 02:22 PM (IST)

SBS ਯੂਨੀਵਰਸਿਟੀ ਤੇ MGSIPA ਵਿਚਾਲੇ ਹੋਇਆ ਕਰਾਰ

ਫਿਰੋਜ਼ਪੁਰ (ਸੋਨੂੰ ਚੋਪੜਾ): ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੀ ਮਾਣਮੱਤੀ ਸੰਸਥਾ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਸ਼ਰਮਾ ਦੀ ਅਗਵਾਈ ਵਿਚ ਅੱਜ ਇਕ ਹੋਰ ਸਹਿਮਤੀ ਪੱਤਰ (ਐੱਮ. ਓ. ਯੂ.) 'ਤੇ ਦਸਤਖ਼ਤ ਕੀਤੇ ਗਏ। ਇਹ ਮਹੱਤਵਪੂਰਨ ਸਹਿਮਤੀ ਪੱਤਰ 'ਤੇ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ, ਚੰਡੀਗੜ੍ਹ ਵਿਚਕਾਰ MOU ਹੋਇਆ, ਜਿਸ 'ਤੇ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਅਤੇ ਐੱਮ. ਜੀ. ਐੱਸ. ਆਈ. ਪੀ. ਏ. ਦੇ ਡਾਇਰੈਕਟਰ ਅਮਿਤ ਢਾਕਾ ਵੱਲੋਂ ਦਸਤਖ਼ਤ ਕੀਤੇ ਗਏ। ਇਸ ਮੌਕੇ ਯੂਨੀਵਰਸਿਟੀ ਰਜਿਸਟਰਾਰ ਡਾ. ਰਜੀਵ ਅਰੋੜਾ, ਡੀਨ ਅਕੈਡਮਿਕ ਡਾ. ਰਜੀਵ ਗਰਗ ਮੌਜੂਦ ਸਨ। ਐੱਮ. ਜੀ. ਐੱਸ. ਆਈ. ਪੀ. ਏ. ਵੱਲੋਂ ਐਕਜ਼ਕਿਊਟਿਵ ਡਾਇਰੈਕਟਰ ਗੁਲਸ਼ਨ ਅਤੇ ਜੀ. ਐੱਮ. ਕਰਨਲ ਦਲਬੀਰ ਸਿੰਘ ਮੌਜੂਦ ਰਹੇ। 

ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ,ਪੰਜਾਬ ਸਵੈ-ਸ਼ਾਸਿਤ ਸੰਸਥਾ ਹੈ। ਇਹ ਸੰਸਥਾ ਰਾਜ ਸਰਕਾਰ, ਇਸ ਦੇ ਬੋਰਡਾਂ, ਨਿਗਮਾਂ, ਕੇਂਦਰੀ ਸਰਕਾਰ ਅਤੇ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਉੱਚ ਗੁਣਵੱਤਾ ਵਾਲੀ ਟ੍ਰੇਨਿੰਗ ਪ੍ਰਦਾਨ ਕਰਦੀ ਹੈ ਅਤੇ ਨਾਲ ਹੀ ਲੋਕ ਪ੍ਰਸ਼ਾਸਨ, ਜਨ ਨੀਤੀ ਅਤੇ ਗਵਰਨੈਂਸ ਵਿਚ ਖੋਜ ਅਧਿਐਨ, ਮੁਲਾਂਕਣ ਅਤੇ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਦੀ ਹੈ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਫਿਰੋਜ਼ਪੁਰ ਜ਼ਿਲ੍ਹੇ ਵਿਚ ਸਥਿਤ ਇਕ ਰਾਜ ਯੂਨੀਵਰਸਿਟੀ ਹੈ। ਅਤੇ ਪੰਜਾਬ ਸਰਕਾਰ ਦੁਆਰਾ 1995 ਚ ਸਥਾਪਿਤ ਕੀਤੀ ਗਈ ਸੀ ਅਤੇ ਹੁਣ ਉੱਚ ਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਬਣ ਚੁੱਕੀ ਹੈ। ਦੋਵਾਂ ਸੰਸਥਾਵਾਂ ਵੱਲੋਂ ਦਸਤਖਤ ਕੀਤੇ ਸਹਿਮਤੀ ਪੱਤਰ ਅਨੁਸਾਰ ਦੋਵਾਂ ਵਿਚਕਾਰ ਇਕ ਸਾਂਝਾ ਢਾਂਚਾ ਤਿਆਰ ਕਰਨਾ ਹੈ, ਜੋ ਸਮਰੱਥਾ ਵਿਕਾਸ, ਬਹੁ-ਵਿਭਾਗੀ ਖੋਜ, ਜਨ-ਜਾਗਰੂਕਤਾ ਅਤੇ ਤਕਨੀਕੀ ਸਹਿਯੋਗ ‘ਤੇ ਕੇਂਦ੍ਰਿਤ ਹੋਵੇ। 
 


author

Anmol Tagra

Content Editor

Related News