ਯੋਨੋ ਐਪ ਦਾ ਆਨਲਾਈਨ ਲਿੰਕ ਭੇਜ ਕੇ ਮਾਰੀ ਠੱਗੀ, 2 ਖ਼ਿਲਾਫ਼ ਮਾਮਲਾ ਦਰਜ
Sunday, Sep 01, 2024 - 05:09 PM (IST)
ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਵਿਖੇ ਇਕ ਵਿਅਕਤੀ ਨਾਲ ਯੋਨੋ ਐਪ ਦਾ ਆਨਲਾਈਨ ਲਿੰਕ ਭੇਜ ਕੇ 61 ਹਜ਼ਾਰ ਰੁਪਏ ਠੱਗਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਸਾਈਬਰ ਕ੍ਰਾਈਮ ਪੁਲਸ ਨੇ 420, 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਲਾਲ ਸਿੰਘ ਪੁੱਤਰ ਸੇਵਾ ਸਿੰਘ ਮੁਹੱਲਾ ਕੰਬੋਜ਼ ਵਾਲਾ, ਜ਼ੀਰਾ ਨੇ ਦੱਸਿਆ ਕਿ ਬਿੱਟੂ ਕੁਮਾਰ ਕਰਮਕਾਰ ਵਾਸੀ ਡੋਮਲੋਰ ਪਹਿਲੀ ਸਟੇਜ ਸਾਹਮਣੇ ਮੋਰ ਡੋਮਲੋਰ ਨੰਦਾਗੁੜੀ ਬੰਗਲੌਰ ਕਰਨਾਟਕ ਅਤੇ ਰਾਜ ਲਕਸ਼ਮੀ ਗੋਡਾ ਪਤਨੀ ਬਰਾਜਾ ਗੋਡਾ ਵਾਸੀ ਮਕਾਨ ਨੰਬਰ 12 ਰਾਮ ਨਗਰ ਦੂਜੀ ਲੇਨ ਗਰਾਮ ਗੰਨਜਮ ਉਡਿਸ਼ਾ ਵੱਲੋਂ ਯੋਨੋ ਐਪ ਦਾ ਆਨਲਾਈਨ ਲਿੰਕ ਭੇਜ ਕੇ 36 ਹਜ਼ਾਰ ਅਤੇ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਲਲਿਤਾ ਕੁਮਾਰੀ ਬਨਾਮ ਯੂ. ਪੀ. ਸਕਾਰ ਸਾਈਟੇਸ਼ਨ 2013 (4) ਪੀ. ਸੀ. ਆਰ ਕ੍ਰਿਮੀਨਲ ਪੇਜ 979 ਦੀ ਰੌਸ਼ਨੀ ਵਿਚ ਸਰਸਰੀ ਨਜਰੇ ਜੁਰਮੇ ਅ/ਧ 420/120-ਬਖੀ ਅਤੇ ਥਾਣਾ 66-ਡੀ ਆਫ ਇੰਨਫਾਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।