ਪੰਜਾਬ ਪੁਲਸ ’ਚ ਭਰਤੀ ਦੇ ਨਾਂ ’ਤੇ 21.50 ਲੱਖ ਦੀ ਠੱਗੀ

Sunday, Jul 14, 2024 - 11:02 AM (IST)

ਪੰਜਾਬ ਪੁਲਸ ’ਚ ਭਰਤੀ ਦੇ ਨਾਂ ’ਤੇ 21.50 ਲੱਖ ਦੀ ਠੱਗੀ

ਲੁਧਿਆਣਾ (ਰਿਸ਼ੀ) : ਪੰਜਾਬ ਪੁਲਸ 'ਚ ਸਿਪਾਹੀ ਦੀ ਭਰਤੀ ਕਰਵਾਉਣ ਦੇ ਨਾਂ ’ਤੇ 21 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਧਾਰਾ-420 ਦੇ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬਲਦੇਵ ਸਿੰਘ ਦੇ ਮੁਤਾਬਕ ਮੁਲਜ਼ਮ ਦੀ ਪਛਾਣ ਭਿੰਦਰ ਸਿੰਘ ਸੋਢੀ ਨਿਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।

ਪੁਲਸ ਨੂੰ 14 ਮਾਰਚ 2024 ਨੂੰ ਦਿੱਤੀ ਸ਼ਿਕਾਇਤ 'ਚ ਗੁਰਮਿੰਦਰ ਸਿੰਘ ਨਿਵਾਸੀ ਬਰਨਾਲਾ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਦੱਸਿਆ ਕਿ ਪੰਜਾਬ ਸਰਕਾਰ 'ਚ ਵੱਡੇ ਅਫ਼ਸਰਾਂ ਦੇ ਨਾਲ ਚੰਗੀ ਜਾਣ-ਪਛਾਣ ਹੈ, ਜਿਸ ਤੋਂ ਬਾਅਦ ਸਿਪਾਹੀ ਭਰਤੀ ਕਰਵਾਉਣ ਦੇ ਸੁਫ਼ਨੇ ਦਿਖਾਏ ਅਤੇ ਮੇਜਰ ਸਿੰਘ ਅਤੇ ਜੋਗਿੰਦਰ ਸਿੰਘ ਤੋਂ 21 ਲੱਖ 50 ਹਜ਼ਾਰ ਰੁਪਏ ਲੈ ਲਏ ਪਰ ਨਾ ਤਾਂ ਭਰਤੀ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੋਂ ਬਾਅਦ ਇਨਸਾਫ ਲਈ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ।


author

Babita

Content Editor

Related News