ਫੋਨ ਕਾਲ ਕਰਕੇ ਔਰਤ ਨੇ ਪਹਿਲਾਂ ਸੱਦਿਆ ਘਰ, ਫਿਰ ਅਸ਼ਲੀਲ ਵੀਡੀਓ ਬਣਾ ਕਰ ''ਤਾ ਵੱਡਾ ਕਾਂਡ
Monday, Apr 07, 2025 - 04:55 PM (IST)

ਸ਼ਾਹਕੋਟ/ਜਲੰਧਰ (ਅਰਸ਼ਦੀਪ, ਜ. ਬ.)-ਮਾਡਲ ਥਾਣਾ ਸ਼ਾਹਕੋਟ ਦੀ ਪੁਲਸ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਹਨੀ ਟਰੈਪ ਵਿਚ ਫਸਾਉਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਗਰੂਪ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਉਹ ਐੱਚ. ਡੀ. ਐੱਫ਼. ਸੀ. ਬੈਂਕ ਮੋਗਾ ਵਿਚ ਲੋਨ ਵਿਭਾਗ ਵਿਚ ਨੌਕਰੀ ਕਰਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਕਬੱਡੀ ਦੇ ਚੋਟੀ ਦੇ ਖਿਡਾਰੀ ਸੁਖਜੀਤ ਟਿੱਬਾ ਦੀ ਮੌਤ
1 ਅਪ੍ਰੈਲ 2025 ਨੂੰ ਉਸ ਨੂੰ ਲੋਨ ਕਰਾਉਣ ਸਬੰਧੀ ਇਕ ਔਰਤ ਦੀ ਕਾਲ ਆਈ ਕਿ ਉਸ ਨੇ ਲੋਨ ਕਰਵਾਉਣਾ ਹੈ, ਤੁਸੀਂ ਸ਼ਾਹਕੋਟ ਆ ਜਾਓ। ਗਾਹਕ ਔਰਤ ਉਸ ਨੂੰ ਆਪਣੇ ਘਰ ਪਿੰਡ ਸਲੈਚਾਂ ਲੈ ਗਈ, ਜਿੱਥੇ ਉਸ ਦੇ ਘਰ ਵਿਚ ਪਹਿਲਾਂ ਹੀ ਤਿੰਨ ਔਰਤਾਂ ਅਤੇ ਤਿੰਨ ਮਰਦ ਸਨ, ਜਿਨ੍ਹਾਂ ਨੇ ਉਸ ਨੂੰ ਚਾਹ-ਪਾਣੀ ਪੁੱਛ ਕੇ ਕਮਰੇ ਵਿਚ ਬੰਦ ਕਰਕੇ ਉਸ ਦੇ ਜਬਰੀ ਕੱਪੜੇ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ, ਨਾਲ ਹੀ ਉਸ ਨੂੰ ਅਲਫ਼ ਨੰਗਾ ਕਰਕੇ ਉਸ ਦੀ ਜਬਰੀ ਅਸ਼ਲੀਲ ਵੀਡੀਓ ਬਣਾਈ ਅਤੇ ਪੱਖੇ ਨਾਲ ਬੰਨ੍ਹ ਕੇ ਉਲਟਾ ਲਟਕਾਇਆ। ਘਰ ਵਿਚ ਹਾਜ਼ਰ ਔਰਤਾਂ ’ਚੋਂ ਇਕ ਔਰਤ ਨੇ ਵੀ ਆਪਣੇ ਕੱਪੜੇ ਉਤਾਰ ਲਏ ਅਤੇ ਉਸ ਨੂੰ ਬਲੈਕਮੇਲ ਕਰਨ ਦੀ ਨੀਅਤ ਨਾਲ ਜ਼ਬਰਦਸਤੀ ਅਸ਼ਲੀਲ ਵੀਡੀਓ ਬਣਾਈ ਅਤੇ ਫਿਰ ਉਸ ਨੂੰ ਡਰਾ-ਧਮਕਾ ਕੇ ਉਸ ਦੇ ਪਰਸ ਵਿਚੋਂ ਏ. ਟੀ. ਐੱਮ. ਅਤੇ ਕ੍ਰੈਡਿਟ ਕਾਰਡ ਕੱਢ ਕੇ ਉਸ ਦੇ ਬੈਂਕ ’ਚੋਂ 90 ਹਜ਼ਾਰ ਰੁਪਏ ਕੱਢਵਾਏ ਅਤੇ ਨਾਲ ਹੀ ਉਸ ਦੇ ਬੈਗ ਵਿਚੋਂ ਚੈੱਕ ਬੁੱਕ ਕੱਢ ਕੇ 2 ਖਾਲੀ ਚੈੱਕਾਂ ਉੱਪਰ ਵੀ ਜ਼ਬਰਦਸਤੀ ਦਸਤਖ਼ਤ ਕਰਵਾ ਲਏ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀਆਂ 'ਚ ਹਲਚਲ, ਮਿਲਿਆ ਨਵਾਂ DCP, ਇਸ ਅਫ਼ਸਰ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਉਹ ਕਰੀਬ 4 ਘੰਟੇ ਪੀੜਤ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕਰਦੇ ਰਹੇ ਅਤੇ ਉਸ ਦਾ ਤੋਂ ਨਿੱਜੀ ਸਾਜੋ-ਸਾਮਾਨ ਵੀ ਆਪਣੇ ਕਬਜ਼ੇ ਵਿਚ ਰੱਖ ਕੇ ਉਸ ਨੂੰ ਬੇਇੱਜ਼ਤ ਕਰਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਧਮਕਾਇਆ ਕਿ ਜੇਕਰ ਤੂੰ ਪੁਲਸ ਨੂੰ ਦੱਸਿਆ ਤਾਂ ਤੇਰੀ ਅਸ਼ਲੀਲ ਵੀਡੀਓ ਵਾਇਰਲ ਕਰ ਦੇਵਾਂਗੇ।
ਡੀ. ਐੱਸ. ਪੀ. ਨੇ ਦੱਸਿਆ ਕਿ ਪੀੜਤ ਡਰਿਆ ਅਤੇ ਘਬਰਾਇਆ ਹੋਇਆ ਆਪਣੇ ਘਰ ਪੁੱਜਾ। ਅਗਲੇ ਦਿਨ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਡਾਕਟਰੀ ਕਰਵਾ ਕੇ ਪੁਲਸ ਨੂੰ ਇਤਲਾਹ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿਚ ਲਿਆਂਦੀ। ਪੁਲਸ ਵੱਲੋਂ ਕਾਰਵਾਈ ਕਰਦਿਆਂ ਚਰਨਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੈਚਾਂ, ਗੁਰਬਖਸ਼ ਕੌਰ ਪਤਨੀ ਚਰਨਜੀਤ ਸਿੰਘ, ਦਿਲਬਾਗ ਸਿੰਘ ਉਰਫ਼ ਭੁੱਲਰ ਪੁੱਤਰ ਗੁਰਨਾਮ ਸਿੰਘ ਵਾਸੀ ਕੋਟ ਈਸੇ ਖਾਂ ਅਤੇ ਕਿਰਨ ਪਤਨੀ ਬਲਕਾਰ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 10,200 ਰੁਪਏ, 3 ਮੋਬਾਇਲ ਫੋਨ, ਇਕ ਕਾਰ ਕਰੋਲਾ, ਇਕ ਐਕਟਿਵਾ ਅਤੇ ਸਾਜੋ-ਸਾਮਾਨ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਲਬਾਗ ਸਿੰਘ ਪਹਿਲਾਂ ਵੀ ਅਜਿਹਾ ਅਪਰਾਧ ਕਰ ਚੁੱਕਾ ਹੈ, ਜ ਕਿ ਕੁਝ ਮਹੀਨੇ ਪਹਿਲਾਂ ਜਮਾਨਤ ਤੇ ਬਾਹਰ ਆਇਆ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀਆਂ 'ਚ ਹਲਚਲ, ਮਿਲਿਆ ਨਵਾਂ DCP, ਇਸ ਅਫ਼ਸਰ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਇਹ ਤਾਂ ਸ਼ੁਰੂਆਤ ਹੈ ਅਗੇ ਵੀ ਹੋਵੇਗੀ ਅਜਿਹੀ ਕਾਰਵਾਈ : ਐੱਸ. ਐੱਸ. ਪੀ. ਵਿਰਕ
ਉਥੇ ਹੀ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਹੁਕਮ ਜਾਰੀ ਕੀਤੇ ਹੋਏ ਹਨ ਕਿ ਗ਼ਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਾ ਜਾਵੇ। ਜੁਰਮ ਕਰਨ ਵਾਲੇ ਲਈ ਦਿਹਾਤੀ ਇਲਾਕੇ ਵਿਚ ਥਾਂ ਨਹੀਂ ਹੈ ਅਤੇ ਇਹ ਤਾਂ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੇ ਸਖਤ ਐਕਸ਼ਨ ਅਮਲ ਵਿਚ ਲਿਆਂਦੇ ਜਾਣਗੇ। ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਕਿਹਾ ਕਿ ਗ਼ਲਤ ਕੰਮ ਛੱਡ ਦਿਓ ਨਹੀਂ ਤਾਂ ਪੁਲਸ ਉਨ੍ਹਾਂ ਨੂੰ ਕਾਬੂ ਕਰ ਕੇ ਜੇਲ੍ਹ ਵਿਚ ਸੁੱਟ ਦੇਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 4 ਵਜੇ ਤੱਕ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e