ਫਾਇਰਿੰਗ ਕਰਨ ਤੇ ਧਮਕੀਆ ਦੇਣ ਦੇ ਦੋਸ਼ ’ਚ 8 ਲੋਕਾਂ ਖ਼ਿਲਾਫ਼ ਪਰਚਾ ਦਰਜ
Monday, Apr 14, 2025 - 04:25 PM (IST)

ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਵੱਲੋਂ ਪਿੰਡ ਚੱਕ ਬਲੋਚਾ ਉਰਫ਼ ਮਹਾਲਮ ਵਿਖੇ ਬੀਤੇ ਦਿਨ ਹੋਈ ਲੜਾਈ ਦੌਰਾਨ ਫਾਇਰਿੰਗ ਕਰਨ ਅਤੇ ਧਮਕੀਆ ਦੇਣ ਦੇ ਦੋਸ਼ ’ਚ 8 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੇ ਸਾਲੇ ਅਜੈ ਸਿੰਘ ਨਾਲ (ਉਸ ਦੀ) ਮੁੱਦਈ ਦੀ ਕੁੜੀ ਵਿਆਹ ਕਰਵਾਉਣ ਲਈ ਕਹਿੰਦੀ ਸੀ ਪਰ ਉਸ ਦਾ ਪਰਿਵਾਰ ਰਾਜ਼ੀ ਨਹੀਂ ਸੀ ਤਾਂ ਲਖਵਿੰਦਰ ਸਿੰਘ ਅਤੇ ਕ੍ਰਿਸ਼ਨ ਸਿੰਘ ਵਗੈਰਾ ਨੇ 12 ਅਪ੍ਰੈਲ ਨੂੰ ਰਾਤ ਕਰੀਬ 12 ਵਜੇ ਲਲਕਾਰਾ ਮਾਰਿਆ ਕਿ ਸਾਡੀ ਕੁੜੀ ਨਾਲ ਵਿਆਹ ਕਰਵਾਉਣ ਦਾ ਮਜਾ ਚਖਾਉਂਦੇ ਹਾਂ।
ਜਿਸ ’ਤੇ ਲਖਵਿੰਦਰ ਸਿੰਘ ਅਤੇ ਗੱਗੂ ਨੇ ਉਨ੍ਹਾਂ ਦੇ ਘਰ ਇੱਟਾਂ-ਰੋੜੇ ਮਾਰੇ ਅਤੇ ਫਾਇਰਿੰਗ ਵੀ ਕੀਤੀ ਗਈ। ਇਸ ’ਤੇ ਪੁਲਸ ਵੱਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਲਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਬਲੋਚਾ, ਕ੍ਰਿਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੁਮਾਨੀਵਾਲਾ ਖੂਹ, ਗੱਗੂ ਪੰਡਿਤ ਪੁੱਤਰ ਮਹਿੰਦਰ ਸਿੰਘ ਵਾਸੀ ਉਡਾਗ ਪੈਲੇਸ ਜਲਾਲਾਬਾਦ ਅਤੇ 4-5 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪਰਚਾ 13 ਅਪ੍ਰੈਲ ਨੂੰ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।