Punjab: ਇਕੱਲੀ ਔਰਤ ਨੂੰ ਵੇਖ ਘਰ ਵੜ੍ਹ ਗਏ 3 ਵਿਅਕਤੀ, ਫਿਰ ਕੀਤਾ ਅਜਿਹਾ ਕਾਰਾ ਸੁਣ ਕੇ ਉੱਡ ਜਾਣਗੇ ਹੋਸ਼
Monday, Apr 21, 2025 - 12:40 PM (IST)

ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਬੇਰੀ, ਸਰਬਜੀਤ)- ਕਸਬਾ ਘੁਮਾਣ ’ਚ ਕਾਰ ਸਵਾਰ ਤਿੰਨ ਵਿਅਕਤੀਆਂ ਵੱਲੋਂ ਖੁਦ ਨੂੰ ਪਿੰਗਲਵਾੜਾ ਸੇਵਕ ਦੱਸ ਕੇ ਇਕ ਘਰ ’ਚ ਔਰਤ ਨੂੰ ਸਮਮੋਹਿਤ ਕਰ ਕੇ ਘਰ ’ਚੋਂ 33 ਹਜ਼ਾਰ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ-150 ਕਿੱਲੇ 'ਚ ਮੱਚ ਗਏ ਅੱਗ ਦੇ ਭਾਂਬੜ, ਟਰੈਕਟਰ-ਟਰਾਲੇ ਸਣੇ ਮੋਟਰਸਾਈਕਲ ਵੀ ਆਏ ਲਪੇਟ 'ਚ
ਇਸ ਸਬੰਧੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਇਕਬਾਲ ਕੌਰ ਘਰ ’ਚ ਇਕੱਲੀ ਸੀ। ਦੁਪਹਿਰ ਕਰੀਬ 11 ਵਜੇ ਕਾਰ ’ਚ ਸਵਾਰ ਹੋ ਕੇ 3 ਵਿਅਕਤੀ ਆਏ। ਇਸ ਦੌਰਾਨ ਦੋ ਵਿਅਕਤੀ ਉਨ੍ਹਾਂ ਦੇ ਘਰ ’ਚ ਆਏ ਅਤੇ ਇਕ ਵਿਅਕਤੀ ਕਾਰ ’ਚ ਹੀ ਬੈਠਾ ਰਿਹਾ। ਉਨ੍ਹਾਂ ਕਿਹਾ ਕਿ ਘਰ ’ਚ ਆਏ ਦੋ ਵਿਅਕਤੀਆਂ ਨੇ ਉਸਦੀ ਮਾਤਾ ਨੂੰ ਕਿਹਾ ਕਿ ਉਹ ਪਿੰਗਲਵਾੜਾ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਬੱਚਿਆਂ ਲਈ ਪੁਰਾਣੇ ਕੱਪੜੇ ਅਤੇ ਕੁਝ ਪੈਸਿਆਂ ਦੀ ਸੇਵਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਦੀ ਮਾਤਾ ਕੱਪੜੇ ਲੈਣ ਲਈ ਘਰ ਦੇ ਅੰਦਰ ਗਈ ਤਾਂ ਉਕਤ ਵਿਅਕਤੀ ਵੀ ਘਰ ਦੇ ਅੰਦਰ ਚੱਲੇ ਗਏ ਅਤੇ ਉਨ੍ਹਾਂ ਉਸਦੀ ਮਾਤਾ ਨੂੰ ਸਮਮੋਹਿਤ ਕਰ ਕਰ ਕੇ ਫਰਿੱਜ ’ਤੇ ਰੱਖੇ 33 ਹਜ਼ਾਰ ਰੁਪਏ, ਜੋ ਉਨ੍ਹਾਂ ਕਿਸੇ ਨੂੰ ਦੇਣ ਲਈ ਰੱਖੇ ਹੋਏ ਸਨ, ਚੁੱਕ ਲਏ ਅਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ-ਇਟਲੀ 'ਚ ਨੌਜਵਾਨ ਦੀ ਮੌਤ ਮਗਰੋਂ ਵੱਡੀ ਮੁਸੀਬਤ 'ਚ ਪਿਆ ਪਰਿਵਾਰ, ਚੂੜੇ ਵਾਲੀ ਆਪਣੇ ਆਪ ਨੂੰ ਦੱਸਣ ਲੱਗੀ...
ਕੁਝ ਸਮੇਂ ਬਾਅਦ ਉਸਦੀ ਮਾਤਾ ਨੂੰ ਹੋਸ਼ ਆਇਆ ਤਾਂ ਉਨ੍ਹਾਂ ਉਸਨੂੰ ਫੋਨ ਕਰ ਕੇ ਘਟਨਾ ਬਾਰੇ ਦੱਸਿਆ, ਜਿਸ ’ਤੇ ਉਹ ਘਰ ਪਹੁੰਚੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ ਹੈ। ਦੂਜੇ ਪਾਸੇ ਥਾਣਾ ਘੁਮਾਣ ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਲੈ ਗਏ ਹਨ ਅਤੇ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, ਇਨੋਵਾ ਤੇ ਟਰੱਕ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8