ਬਿਜਲੀ ਮੁਆਫੀ ਦੇ ਕੇ ਵੀ ਬਿਜਲੀ ਵਿਭਾਗ 311 ਕਰੋੜ ਰੁਪਏ ਦੇ ਫਾਇਦੇ ''ਚ ਗਿਆ : ਮੰਤਰੀ ETO

Monday, Apr 07, 2025 - 11:18 AM (IST)

ਬਿਜਲੀ ਮੁਆਫੀ ਦੇ ਕੇ ਵੀ ਬਿਜਲੀ ਵਿਭਾਗ 311 ਕਰੋੜ ਰੁਪਏ ਦੇ ਫਾਇਦੇ ''ਚ ਗਿਆ : ਮੰਤਰੀ ETO

ਜੰਡਿਆਲਾ ਗੁਰੂ/ਤਰਸਿੱਕਾ(ਸੁਰਿੰਦਰ, ਸ਼ਰਮਾ, ਸਰਬਜੀਤ)- ਕੈਬਨਿਟ ਮੰਤਰੀ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਹਰਭਜਨ ਸਿੰਘ ਈ. ਟੀ. ਓ. ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਜੌਹਲ ਦੇ ਸਮਾਗਮ ਵਿਚ ਬੱਚਿਆਂ ਅਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਆਪਣੇ ਜੀਵਨ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਦੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਜੇਕਰ ਆਦਮੀ ਕੁਝ ਕਰਨਾ ਠਾਣ ਲਵੇ ਤਾਂ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਉਨ੍ਹਾਂ ਕਿਹਾ ਕਿ ਤੁਹਾਡੇ ਪਿਆਰ ਅਤੇ ਅਸ਼ੀਰਵਾਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹੱਤਵਪੂਰਨ ਮਹਿਕਮਿਆਂ ਦੀ ਜਿੰਮੇਵਾਰੀ ਸੌਂਪੀ ਅਤੇ ਮੈਂ ਉਹਨਾਂ ਲਈ ਦਿਨ ਰਾਤ ਕੰਮ ਕਰਦੇ ਹੋਏ ਅੱਜ ਇਸ ਪੱਧਰ ’ਤੇ ਬਿਜਲੀ ਵਿਭਾਗ ਨੂੰ ਲਿਆਂਦਾ ਹੈ ਕਿ ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫੀ ਦੇਣ ਦੇ ਬਾਵਜੂਦ ਵੀ ਵਿਭਾਗ 311 ਕਰੋੜ ਰੁਪਏ ਦੇ ਮੁਨਾਫੇ ਵਿੱਚ ਹੈ।

ਇਹ ਵੀ ਪੜ੍ਹੋ- ਲਗਾਤਾਰ ਦੂਜੀ ਵਾਰ ਫੜੀ ਗਈ 'ਥਾਣੇਦਾਰਨੀ', ਕਾਰਨਾਮਾ ਜਾਣ ਤੁਸੀਂ ਵੀ ਰਹਿ ਜਾਓਗੇ ਦੰਗ

ਭਗਵੰਤ ਸਿੰਘ ਮਾਨ ਵੱਲੋਂ ਘਰ-ਘਰ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਦਾ ਜ਼ਿਕਰ ਕਰਦੇ ਉਹਨਾਂ ਦੱਸਿਆ ਕਿ ਹੁਣ ਤੱਕ 53206 ਵਾਸੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਅੱਠ ਬੱਚੇ ਇਸ ਪਿੰਡ ਦੇ ਵੀ ਸ਼ਾਮਲ ਹਨ। ਇਸ ਮੌਕੇ ਪ੍ਰਿੰਸੀਪਲ ਕੰਵਲਜੀਤ ਸਿੰਘ, ਚੇਅਰਮੈਨ ਸ਼ਨਾਖ ਸਿੰਘ, ਸਰਪੰਚ ਜਗਜੀਤ ਸਿੰਘ, ਰਣਜੀਤ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਦਿਲਬਾਗ ਸਿੰਘ ਲਕਸਮਣ ਸਿੰਘ, ਬਲਵਿੰਦਰ ਸਿੰਘ ਰਾਣਾ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News