ਲਾਹਣ ਤੇ ਪ੍ਰੀਗਾਬਾਲਿਨ ਕੈਪਸੂਲਾਂ ਸਣੇ ਔਰਤ ਗ੍ਰਿਫ਼ਤਾਰ, ਪਤੀ ਫ਼ਰਾਰ

Monday, Apr 07, 2025 - 04:37 PM (IST)

ਲਾਹਣ ਤੇ ਪ੍ਰੀਗਾਬਾਲਿਨ ਕੈਪਸੂਲਾਂ ਸਣੇ ਔਰਤ ਗ੍ਰਿਫ਼ਤਾਰ, ਪਤੀ ਫ਼ਰਾਰ

ਅਬੋਹਰ (ਸੁਨੀਲ) : ਪੁਲਸ ਨਸ਼ਿਆਂ ਖ਼ਿਲਾਫ਼ ਆਪਣੀ ਜੰਗ ਰਾਹੀਂ ਨਸ਼ਾ ਤਸਕਰਾਂ ’ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਇਸ ਤਹਿਤ ਇਕ ਮੁਖ਼ਬਰ ਦੀ ਸੂਚਨਾ ’ਤੇ ਥਾਣਾ ਬਹਾਵਵਾਲਾ ਪੁਲਸ ਨੇ ਪਿੰਡ ਖੁੱਬਣ ਦੀ ਰਹਿਣ ਵਾਲੀ ਇਕ ਔਰਤ ਨੂੰ ਭਾਰੀ ਮਾਤਰਾ ’ਚ ਲਾਹਣ ਅਤੇ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਉਸ ਦਾ ਪਤੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਨੇ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਹੌਲਦਾਰ ਸਿਕੰਦਰਪਾਲ ਸਿੰਘ ਖੁੱਬਣ ਪਿੰਡ ਦੇ ਬੱਸ ਅੱਡੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਾਜਵੀਰ ਸਿੰਘ ਉਰਫ਼ ਰਾਜੂ ਪੁੱਤਰ ਅੱਛਰ ਸਿੰਘ ਅਤੇ ਉਸ ਦੀ ਪਤਨੀ ਸੋਮਾ ਕੌਰ ਪਤਨੀ ਰਾਜਵੀਰ ਸਿੰਘ ਵਾਸੀ ਉਸੇ ਪਿੰਡ ਆਪਣੇ ਘਰ ’ਚ ਪ੍ਰੀਗਾਬਾਲਿਨ ਕੈਪਸੂਲ ਵੇਚਦੇ ਹਨ ਅਤੇ ਆਪਣੇ ਘਰ ਦੇ ਨੇੜੇ ਸੇਮਨਾਲੇ ਨੇੜੇ ਲਾਹਣ ਕੱਢ ਰਹੇ ਹਨ। ਜਦੋਂ ਪੁਲਸ ਨੇ ਉਸ ਜਗ੍ਹਾ ’ਤੇ ਛਾਪਾ ਮਾਰਿਆ ਤਾਂ ਸੋਮਾ ਕੌਰ ਨੂੰ 150 ਲੀਟਰ ਲਾਹਣ ਅਤੇ 490 ਪ੍ਰੀਗਾਬਾਲਿਨ ਕੈਪਸੂਲਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਰਾਜਵੀਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।


author

Babita

Content Editor

Related News