ਘਰ ''ਤੇ ਇੱਟਾਂ-ਰੋੜੇ ਚਲਾਉਣ ਤੇ ਫਾਇਰਿੰਗ ਕਰਨ ਵਾਲੇ 7 ਵਿਅਕਤੀਆਂ ''ਤੇ ਪਰਚਾ ਦਰਜ

Tuesday, Apr 15, 2025 - 01:05 PM (IST)

ਘਰ ''ਤੇ ਇੱਟਾਂ-ਰੋੜੇ ਚਲਾਉਣ ਤੇ ਫਾਇਰਿੰਗ ਕਰਨ ਵਾਲੇ 7 ਵਿਅਕਤੀਆਂ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਇੱਕ ਘਰ 'ਤੇ ਇੱਟਾਂ-ਰੋੜੇ ਚਲਾਉਣ ਅਤੇ ਫਾਇਰਿੰਗ ਕਰਨ ਵਾਲੇ 7 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੇ ਸਾਲੇ ਅਜੈ ਸਿੰਘ ਨਾਲ ਕ੍ਰਿਸਨਾ ਰਾਣੀ ਵਿਆਹ ਕਰਵਾਉਣ ਲਈ ਕਹਿੰਦੀ ਸੀ ਪਰ ਉਸ ਦਾ ਪਰਿਵਾਰ ਰਾਜ਼ੀ ਨਹੀਂ ਸੀ।

ਫਿਰ ਲਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਬੋਲੋਚਾਂ ਉਰਫ਼ ਮਹਾਲਮ ਅਤੇ ਕ੍ਰਿਸ਼ਨਕ੍ਰਿਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੁਮਾਨੀ ਵਾਲਾ ਖੂਹ, ਗੱਗੂ ਪੰਡਿਤ ਪੁੱਤਰ ਮਹਿੰਦਰ ਸਿੰਘ ਵਾਸੀ ਉਡਾਗ ਪੈਲੇਸ ਜਲਾਲਾਬਾਦ ਅਤੇ 4-5 ਅਣਪਛਾਤੇ ਵਿਅਕਤੀਆਂ ਨੇ ਲਲਕਾਰਾ ਮਾਰਿਆ ਕਿ ਅੱਜ ਪਤਾ ਲੱਗ ਜਾਵੇਗਾ ਸਾਡੀ ਕੁੜੀ ਨਾਲ ਵਿਆਹ ਕਰਾਉਣ ਦਾ। ਇਸ 'ਤੇ ਲਖਵਿੰਦਰ ਸਿੰਘ ਅਤੇ ਗੰਗੂ ਪੰਡਤ ਨੇ ਉਸ ਦੇ ਘਰ ਇੱਟਾਂ ਰੋੜੇ ਚਲਾਏ ਅਤੇ ਫਾਇਰਿੰਗ ਕੀਤੀ। ਜਿਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
 


author

Babita

Content Editor

Related News