ਵੀਜ਼ਾ ਲਾਉਣ ਦੇ ਨਾਂ ''ਤੇ ਵਿਅਕਤੀ ਨਾਲ 11 ਲੱਖ ਰੁਪਏ ਦੀ ਠੱਗੀ
Friday, Dec 29, 2023 - 04:11 PM (IST)
ਚੰਡੀਗੜ੍ਹ (ਸੁਸ਼ੀਲ) : ਵੀਜ਼ਾ ਲਵਾਉਣ ਦੇ ਨਾਂ ’ਤੇ ਫਰਮ ਵੀਜ਼ਾ ਇੰਮੀਗ੍ਰੇਸ਼ਨ ਕੰਪਨੀ ਨੇ ਲੁਧਿਆਣਾ ਨਿਵਾਸੀ ਨਾਲ 11 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਪੈਸੇ ਲੈਣ ਤੋਂ ਬਾਅਦ ਨਾ ਤਾਂ ਵੀਜ਼ਾ ਅਪਲਾਈ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤਕਰਤਾ ਜਸਵੰਤ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਜਸਵੰਤ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-17 ਸਥਿਤ ਫਰਮ ਵੀਜ਼ਾ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕ ਖ਼ਿਲਾਫ਼ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਸਵੰਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਲਈ ਵੀਜ਼ਾ ਅਪਲਾਈ ਕਰਨਾ ਸੀ। ਉਹ ਵੀਜ਼ਾ ਲਵਾਉਣ ਵਾਲੀ ਸੈਕਟਰ-17 ਸਥਿਤ ਫਰਮ ਵੀਜ਼ਾ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਮਿਲਿਆ ਅਤੇ ਵੀਜ਼ਾ ਲਵਾਉਣ ਦੀ ਗੱਲ ਕਹੀ। ਕੰਪਨੀ ਦੇ ਮਾਲਕ ਨੇ ਵੀਜ਼ਾ ਅਪਲਾਈ ਕਰਨ ਬਦਲੇ ਉਸ ਤੋਂ 11 ਲੱਖ ਰੁਪਏ ਲਏ। ਪੈਸੇ ਲੈਣ ਤੋਂ ਬਾਅਦ ਵੀਜ਼ਾ ਕਈ ਮਹੀਨਿਆਂ ਤਕ ਨਹੀਂ ਲੱਗਾ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗੇ।