ਬੈਂਕ ਖ਼ਾਤੇ ਨਾਲ ਪੈਨ ਕਾਰਡ ਅਪਡੇਟ ਕਰਵਾਉਣ ਬਹਾਨੇ ਮਾਰੀ ਠੱਗੀ
Wednesday, Jun 07, 2023 - 12:56 PM (IST)

ਲੁਧਿਆਣਾ (ਰਿਸ਼ੀ) : ਬੈਂਕ ਖ਼ਾਤੇ ਦੇ ਨਾਲ ਪੈਨ ਕਾਰਡ ਅਪਡੇਟ ਕਰਵਾਉਣ ਬਹਾਨੇ 49,797 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਜਾਂਚ ਤੋਂ ਬਾਅਦ ਆਈ. ਟੀ. ਐਕਟ ਅਤੇ ਧੋਖਾਦੇਹੀ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਰਹਿਣ ਵਾਲੇ ਮੋਤੀ ਰਾਮ ਵਜੋਂ ਹੋਈ ਹੈ।
ਐੱਸ. ਐੱਚ. ਓ. ਸੰਜੀਵ ਕਪੂਰ ਮੁਤਾਬਕ ਪੁਲਸ ਨੂੰ 28 ਨਵੰਬਰ 2022 ਨੂੰ ਦਿੱਤੀ ਸ਼ਿਕਾਇਤ ’ਚ ਸਤਿੰਦਰਪਾਲ ਸਿੰਘ ਨਿਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਮੋਬਾਇਲ ’ਤੇ ਪੈਨ ਕਾਰਡ ਬੈਂਕ ਖ਼ਾਤੇ ਨਾਲ ਅਪਡੇਟ ਕਰਵਾਉਣ ਦੇ ਬਹਾਨੇ ਮੈਸੇਜ ਭੇਜ ਕੇ ਸੰਪਰਕ ਸਾਧਿਆ, ਜਿਸ ਤੋਂ ਬਾਅਦ ਬੈਂਕ ਖ਼ਾਤੇ ਦੀ ਡਿਟੇਲ ਲੈ ਕੇ ਧੋਖੇ ਨਾਲ ਪੈਸੇ ਕੱਢਵਾ ਲਏ, ਜਿਸ ਤੋਂ ਬਾਅਦ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ।