ਨਕਲੀ ਬੈਂਕ ਮੁਲਾਜ਼ਮ ਬਣ ਕੇ ਦੁਕਾਨਦਾਰ ਨਾਲ ਕੀਤੀ ਠੱਗੀ ਦੀ ਕੋਸ਼ਿਸ਼

1/15/2020 5:14:13 PM

ਸੁਲਤਾਨਪੁਰ ਲੋਧੀ (ਧੀਰ)— ਕਿਸੇ ਬੈਂਕ ਦਾ ਨਕਲੀ ਮੁਲਾਜ਼ਮ ਬਣ ਕੇ ਦੁਕਾਨਦਾਰ ਨੂੰ ਸਵਾਈਪ ਮਸ਼ੀਨ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਸ਼ਾਤਿਰ ਠੱਗ ਦਾ ਅਨੋਖਾ ਮਾਮਲਾ ਸਾਹਮਣੇ ਆਉਣ ਨਾਲ ਦੁਕਾਨਦਾਰਾਂ 'ਚ ਹੜਕੰਪ ਮੱਚ ਗਿਆ ਹੈ। ਜਾਣਕਾਰੀ ਅਨੁਸਾਰ ਇਕ ਨਿੱਜੀ ਬੈਂਕ ਦਾ ਕਰਮਚਾਰੀ ਬਣ ਕੇ ਮੋਬਾਇਲ ਵੇਚਣ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਅਜੇ ਜੋਸ਼ੀ ਦੇ ਕੋਲ ਗਿਆ ਅਤੇ ਉਸ ਨੇ ਅਜੇ ਜੋਸ਼ੀ ਨੂੰ ਦੁਕਾਨ 'ਤੇ ਬੈਂਕ ਦੀ ਸਵਾਈਪ ਮਸ਼ੀਨ ਲਗਾਉਣ ਲਈ ਵੱਖ-ਵੱਖ ਸਕੀਮਾਂ ਬਾਰੇ ਦੱਸਿਆ। ਉਹ ਦੁਕਾਨਦਾਰ ਕੋਲੋਂ ਕੈਂਸਲ ਚੈੱਕ ਲੈ ਕੇ ਆਪਣਾ ਹੀ ਮੈਜਿਕ ਪਿੰਨ ਦੇ ਕੇ ਚੈੱਕ ਭਰਵਾਉਂਦਾ ਹੈ ਅਤੇ ਉਸ ਚੈੱਕ 'ਤੇ ਆਪ ਰਕਮ ਭਰ ਕੇ ਖੁਦ ਹੀ ਅਕਾਊਂਟ 'ਚ ਲੱਗਾ ਦਿੰਦਾ ਹੈ ਪਰ ਅਜੇ ਜੋਸ਼ੀ ਦੀ ਸੂਝ-ਬੂਝ ਦੇ ਕਾਰਨ ਬੈਂਕ ਦੇ ਵੱਲੋਂ ਉਕਤ ਠੱਗ ਬੈਂਕ ਮੁਲਾਜ਼ਮ ਨੂੰ ਦਿੱਤੇ ਗਏ ਕੈਂਸਲ ਚੈੱਕ ਰੋਕ ਦਿੱਤੇ ਗਏ ਹਨ।

ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਆਪਣੀ ਲਿਖਤੀ ਸ਼ਿਕਾਇਤ 'ਚ ਦੁਕਾਨਦਾਰ ਜੋਸ਼ੀ ਮੋਬਾਇਲ ਹਾਊਸ ਦੇ ਮਾਲਿਕ ਅਜੇ ਜੋਸ਼ੀ ਨੇ ਦੱਸਿਆ ਕਿ ਉਹ ਸ਼ਹਿਰ ਦੇ ਪ੍ਰਸਿੱਧ ਇਤਿਹਾਸਕ ਮੰਦਰ ਸਿੰਘ ਭਵਾਨੀ ਮੰਦਰ ਦੇ ਨਜ਼ਦੀਕ ਮੋਬਾਇਲ ਹਾਊਸ ਦੇ ਨਾਮ 'ਤੇ ਦੁਕਾਨ ਕਰਦਾ ਹੈ। ਉਸਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ ਸਾਢੇ 11 ਵਜੇ ਇਕ ਵਿਅਕਤੀ ਜੋ ਖੁੱਦ ਆਪਣੇ ਆਪ ਨੂੰ ਇਕ ਨਿੱਜੀ ਬੈਂਕ ਦਾ ਮੁਲਾਜ਼ਮ ਦੱਸਦਾ ਹੈ ਅਤੇ ਗਲੇ 'ਚ ਉਕਤ ਬੈਂਕ ਦਾ ਆਈ ਕਾਰਡ ਵੀ ਪਾਇਆ ਹੋਇਆ ਸੀ, ਜਿਸ 'ਤੇ ਉਸ ਦਾ ਨਾਮ ਨਿਖਲ ਲਿਖਿਆ ਹੋਇਆ ਸੀ ਅਤੇ ਉਸ ਨੇ ਮੈਨੂੰ ਆਪਣੇ ਆਪ ਨੂੰ ਪਹਿਲਾਂ ਅੰਮ੍ਰਿਤਸਰ 'ਚ ਇਕ ਨਿੱਜੀ ਬੈਂਕ ਦਾ ਮੁਲਾਜ਼ਮ ਨੌਕਰੀ ਕਰਦਾ ਦੱਸਿਆ ਤੇ ਹੁਣ ਉਹ ਬ੍ਰਾਂਚ ਸੁਲਤਾਨਪੁਰ ਲੋਧੀ 'ਚ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਉਕਤ ਨਕਲੀ ਬੈਂਕ ਮੁਲਾਜ਼ਮ ਨੇ ਉਸ ਨੂੰ ਗੱਲਾਂ 'ਚ ਲੈ ਲਿਆ ਤੇ ਉਸ ਪਾਸੋਂ ਦੋ ਕੈਂਸਲ ਚੈੱਕ ਜੀ. ਐੱਸ. ਟੀ. ਨੰਬਰ, ਆਧਾਰ ਕਾਰਡ ਦੀ ਇਕ ਫੋਟੋ ਕਾਪੀ ਵੀ ਲੈ ਲਈ ਅਤੇ ਮੈਜਿਕ ਪਿੰਨ ਦੇ ਨਾਲ ਚੈੱਕ ਨੂੰ ਭਰ ਕੇ ਚਲਾ ਗਿਆ।

ਅਜੇ ਜੋਸ਼ੀ ਨੇ ਦੱਸਿਆ ਕਿ ਉਕਤ ਰਾਤ ਜਦੋਂ ਉਸ ਨੇ ਇਕ ਸੋਸ਼ਲ ਮੀਡੀਆ 'ਚ ਉਕਤ ਠੱਗ ਮੁਲਾਜ਼ਮ ਵੱਲੋਂ ਪਠਾਨਕੋਟ 'ਚ ਇਕ ਮੋਬਾਇਲ ਦੁਕਾਨਦਾਰ ਨਾਲ 1 ਲੱਖ ਦੀ ਠੱਗੀ ਦਾ ਮਾਮਲਾ ਵਾਇਰਲ ਹੁੰਦੇ ਵੇਖਿਆ, ਤਾਂ ਉਹ ਹੱਕਾ-ਬੱਕਾ ਰਹਿ ਗਿਆ, ਕਿਉਂਕਿ ਉਸ ਕੋਲ ਵੀ ਜੋ ਬੈਂਕ ਮੁਲਾਜ਼ਮ ਬਣ ਕੇ ਸਵਾਈਪ ਮਸ਼ੀਨ ਦੇਣ ਲਈ ਆਇਆ ਸੀ, ਉਹ ਇਹੋ ਬੈਂਕ ਮੁਲਾਜ਼ਮ ਸੀ, ਜਿਸ ਨੇ ਪਹਿਲਾਂ ਪਠਾਨਕੋਟ ਵਿਖੇ ਦੁਕਾਨਦਾਰ ਨਾਲ ਠੱਗੀ ਮਾਰੀ ਤੇ ਹੁਣ ਉਹ ਮੈਨੂੰ ਨਿਸ਼ਾਨਾ ਬਣਾਉਣ ਲਈ ਆਇਆ ਸੀ। ਅਜੇ ਜੋਸ਼ੀ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਆਪਣੇ ਬੈਂਕ ਨੂੰ ਮੈਸੇਜ ਕਰਕੇ ਉਕਤ ਚੈੱਕਾਂ ਦੀ ਸਟਾਪ ਪੇਮੈਂਟ ਕਰਵਾ ਦਿੱਤੀ ਤੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਪੋਰਟ ਵੀ ਪੁਲਸ ਨੂੰ ਦੇ ਦਿੱਤੀ। ਅਜੇ ਜੋਸ਼ੀ ਨੇ ਦੱਸਿਆ ਕਿ ਜਦੋਂ ਉਕਤ ਬੈਂਕ ਦੀ ਬ੍ਰਾਂਚ ਸੁਲਤਾਨਪੁਰ ਲੋਧੀ 'ਚ ਉਕਤ ਬੈਂਕ ਮੁਲਾਜ਼ਮ ਬਾਰੇ ਪੁੱਛਿਆ ਗਿਆ ਤਾਂ ਬੈਂਕ ਨੇ ਵੀ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਅਜਿਹੇ ਬੈਂਕ ਮੁਲਾਜ਼ਮ ਸਾਡੇ ਬ੍ਰਾਂਚ 'ਚ ਕੋਈ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਮੁਖੀ ਇੰਸ. ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਕ ਸ਼ਿਕਾਇਤ ਸਾਡੇ ਕੋਲ ਅਜੇ ਜੋਸ਼ੀ ਦੁਕਾਨਦਾਰ ਤੋਂ ਆਈ ਹੈ ਅਤੇ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ