12 ਲੱਖ ਰੁਪਏ ਲੈ ਕੈਨੇਡਾ ਦੀ ਥਾਂ ਭੇਜਿਆ ਕੰਬੋਡੀਆ, 4 ਖਿਲਾਫ ਪਰਚਾ

Thursday, Oct 17, 2019 - 12:44 PM (IST)

12 ਲੱਖ ਰੁਪਏ ਲੈ ਕੈਨੇਡਾ ਦੀ ਥਾਂ ਭੇਜਿਆ ਕੰਬੋਡੀਆ, 4 ਖਿਲਾਫ ਪਰਚਾ

ਗਿੱਦੜਬਾਹਾ (ਚਾਵਲਾ) - ਥਾਣਾ ਕੋਟਭਾਈ ਦੀ ਪੁਲਸ ਨੇ ਛੱਤੇਆਣਾ ਪਿੰਡ ਦੇ 1 ਵਿਅਕਤੀ ਦੀ ਸ਼ਿਕਾਇਤ 'ਤੇ ਵਿਦੇਸ਼ ਭੇਜਣ ਦੇ ਨਾਂ 'ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ, ਜੋ ਫਰਾਰ ਦੱਸੇ ਜਾ ਰਹੇ ਹਨ। ਜ਼ਿਲਾ ਪੁਲਸ ਮੁਖੀ ਨੂੰ ਕੀਤੀ ਸ਼ਿਕਾਇਤ 'ਚ ਜਗਸੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਜਸਵੀਰ ਸਿੰਘ ਨੂੰ ਕੁਝ ਲੋਕਾਂ ਨੇ ਵਰਕ ਪਰਮਿਟ ਲਵਾ ਕੈਨੇਡਾ ਭੇਜਣ ਦਾ ਝਾਂਸਾ ਕੇ ਕੰਬੋਡੀਆ ਭੇਜ ਦਿੱਤਾ। ਕੰਬੋਡੀਆ ਪੁੱਜ ਕੇ ਜਦੋਂ ਉਸ ਦੇ ਭਰਾ ਨੇ ਦੋਸ਼ੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੁਲ ਮਿਲਾ ਕੇ 12 ਲੱਖ ਰੁਪਏ ਲੈ ਲਏ।  2-3 ਮਹੀਨੇ ਕੰਬੋਡੀਆਂ 'ਚ ਰੱਖਣ ਮਗਰੋਂ ਉਨ੍ਹਾਂ ਨੇ ਜਗਸੀਰ ਨੂੰ ਕਿਹਾ ਕਿ ਉਹ ਹੋਰ ਉਨ੍ਹਾਂ ਨੂੰ ਹੋਰ ਪੈਸੇ ਦੇਵੇ ਤਾਂ ਹੀ ਉਹ ਉਸ ਨੂੰ ਕੈਨੇਡਾ ਭੇਜਣਗੇ। 

ਗੁਰਦਿਆਲ ਸਿੰਘ ਨੇ ਦੱਸਿਆ ਕਿ ਪੈਸੇ ਦੇਣ ਦੀ ਥਾਂ ਖੁਦ ਨੂੰ ਠੱਗੀਆਂ ਮਹਿਸੂਸ ਕਰਨ ਮਗਰੋਂ ਉਸ ਦਾ ਭਰਾ ਭਾਰਤ ਵਾਪਸ ਆ ਗਿਆ ਅਤੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਕਥਿਤ ਦੋਸ਼ੀਆਂ ਬਲਜੀਤ ਸਿੰਘ, ਕਮਲਜੀਤ ਕੌਰ, ਪਿੰਕੀ,ਪਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਦਿੱਤਾ।


author

rajwinder kaur

Content Editor

Related News