ਆਰਗੈਨਿਕ ਦਵਾਈਆਂ ਦੇ ਨਾਂ ''ਤੇ ਠੱਗੀ, ਮਾਮਲਾ ਦਰਜ

Sunday, Jun 17, 2018 - 06:39 AM (IST)

ਆਰਗੈਨਿਕ ਦਵਾਈਆਂ ਦੇ ਨਾਂ ''ਤੇ ਠੱਗੀ, ਮਾਮਲਾ ਦਰਜ

ਨਾਭਾ(ਭੁਪਿੰਦਰ ਭੂਪਾ)-ਸਥਾਨਕ ਕੋਤਵਾਲੀ ਪੁਲਸ ਨਾਭਾ ਵਿਖੇ ਨਾਭਾ ਦੇ ਇਕ ਖੇਤੀਬਾੜੀ ਦਵਾਈਆਂ ਦੀ ਦੁਕਾਨ ਦੇ ਮਾਲਕ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਸ਼ਿਕਾਇਤਕਰਤਾ ਇੰਸਪੈਕਟਰ-ਕਮ-ਐਗਰੀਕਲਚਰ ਅਫਸਰ ਨਾਭਾ ਜੁਪਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਦੌਰਾਨ-ਏ-ਚੈਕਿੰਗ ਕਥਿਤ ਦੋਸ਼ੀ ਦੀ ਦੁਕਾਨ ਵਿਚੋਂ ਕੁਝ ਅਜਿਹੀਆਂ ਦਵਾਈਆਂ ਮਿਲੀਆਂ, ਜਿਨ੍ਹਾਂ ਨੂੰ ਕਥਿਤ ਦੋਸ਼ੀ ਆਰਗੈਨਿਕ ਦੱਸ ਕੇ ਵੇਚ ਰਿਹਾ ਸੀ। ਇਨ੍ਹਾਂ ਦਵਾਈਆਂ ਦਾ ਬਾਅਦ ਵਿਚ ਟੈਸਟ ਕਰਨ 'ਤੇ ਪਾਇਆ ਗਿਆ ਕਿ ਇਹ ਦਵਾਈਆਂ ਆਰਗੈਨਿਕ ਨਹੀਂ ਹੈ ਤੇ ਕਥਿਤ ਦੋਸ਼ੀ ਇਨ੍ਹਾਂ ਨੂੰ ਰੱਖਣ ਦਾ ਕੋਈ ਪਰਮਿਟ ਵੀ ਪੇਸ਼ ਨਹੀਂ ਕਰ ਸਕਿਆ। ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਨਾਭਾ ਕੋਤਵਾਲੀ ਪੁਲਸ ਵੱਲੋਂ ਮਾਮਲੇ ਦੇ ਕਥਿਤ ਦੋਸ਼ੀ ਮੈਸਰਜ਼ ਗੁਪਤਾ ਐਗਰੋ ਸਰਵਿਸ ਸੈਂਟਰ ਦੇ ਮਾਲਕ ਰਾਜੇਸ ਗੁਪਤਾ ਪੁੱਤਰ ਪਵਨ ਕੁਮਾਰ ਖਿਲਾਫ ਆਈ.ਪੀ.ਸੀ. ਦੀ ਧਾਰਾ 420 ਅਧੀਨ ਮੁਕੱਦਮਾ ਨੰ. 55 ਦਰਜ ਕਰ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News