ਜਗ੍ਹਾ ਤਬਦੀਲ ਕਰਨ ਦੇ ਨਾਂ ''ਤੇ ਠੱਗੇ 17 ਲੱਖ

Sunday, Apr 22, 2018 - 06:14 AM (IST)

ਜਗ੍ਹਾ ਤਬਦੀਲ ਕਰਨ ਦੇ ਨਾਂ ''ਤੇ ਠੱਗੇ 17 ਲੱਖ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਜਗ੍ਹਾ ਤਬਦੀਲ ਕਰਨ ਦੇ ਨਾਂ 'ਤੇ 17 ਲੱਖ ਰੁਪਏ ਠੱਗਣ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਮਾਲੇਰਕੋਟਲਾ ਦੇ ਏ. ਐੱਸ. ਆਈ. ਅਜੈਬ ਸਿੰਘ ਨੇ ਦੱਸਿਆ ਕਿ ਅਬਦੁਲ ਰਸ਼ੀਦ ਪੁੱਤਰ ਸੁਲੇਮਾਨ ਵਾਸੀ ਜਮਾਲਪੁਰਾ ਮਾਲੇਰਕੋਟਲਾ ਅਤੇ ਗੁਰਦੇਵ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਭੋਗੀਵਾਲ ਨੇ ਐੱਸ. ਐੱਸ. ਪੀ. ਦਫ਼ਤਰ ਵਿਚ ਹਰਦੇਵ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਅਖਤਿਆਰਪੁਰਾ, ਅਲੀਪੁਰ  ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਹਰਦੇਵ ਸਿੰਘ ਨੇ ਇਕ ਜ਼ਮੀਨ ਵੇਚਣ ਦਾ ਉਸ ਨਾਲ 21 ਮਾਰਚ 2014 ਨੂੰ 17 ਲੱਖ ਵਿਚ ਇਕਰਾਰਨਾਮਾ ਕਰ ਲਿਆ ਸੀ ਪਰ ਉਹ 2012 ਵਿਚ ਹੀ ਆਪਣਾ ਸਾਰਾ ਰਕਬਾ ਬੈਅ ਕਰ ਚੁੱਕਾ ਸੀ। ਇਸ ਤੋਂ ਇਲਾਵਾ ਹਿੱਸਾ ਖੇਵਟ ਵੀ ਹਰਦੇਵ ਸਿੰਘ ਦੇ ਨਾਂ 'ਤੇ ਨਹੀਂ ਹੈ, ਜੋ ਪਹਿਲਾਂ ਹੀ ਵੇਚ ਚੁੱਕਾ ਹੈ, ਜਿਸ ਥਾਂ 'ਤੇ ਉਸਨੇ ਇਕਰਾਰਨਾਮਾ ਕੀਤਾ, ਉਹ ਉਸਦਾ ਮਾਲਕ ਨਹੀਂ। ਜਾਂਚ ਕਰਨ ਉਪਰੰਤ ਹਰਦੇਵ ਸਿੰਘ 17 ਲੱਖ ਰੁਪਏ ਠੱਗਣ ਦਾ ਕਥਿਤ ਦੋਸ਼ੀ ਪਾਇਆ ਗਿਆ, ਜਿਸ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News