ਧੋਖੇ ਨਾਲ ਕਢਵਾਏ 21 ਲੱਖ ; ਪੁੱਤਰੀ ਤੇ ਜਵਾਈ ''ਤੇ ਪਰਚਾ ਦਰਜ

Saturday, Feb 24, 2018 - 02:32 AM (IST)

ਧੋਖੇ ਨਾਲ ਕਢਵਾਏ 21 ਲੱਖ ; ਪੁੱਤਰੀ ਤੇ ਜਵਾਈ ''ਤੇ ਪਰਚਾ ਦਰਜ

ਅਬੋਹਰ(ਰਹੇਜਾ, ਸੁਨੀਲ)—ਪਿੰਡ ਭੰਗਰਖੇੜਾ ਵਾਸੀ ਇਕ ਵਿਅਕਤੀ ਨੇ ਆਪਣੇ ਹੀ ਜਵਾਈ ਅਤੇ ਪੁੱਤਰੀ 'ਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ। ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਵਿਅਕਤੀ ਦੀ ਸ਼ਿਕਾਇਤ 'ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਭੰਗਰਖੇੜਾ ਵਾਸੀ ਕਾਲੂ ਰਾਮ ਪੁੱਤਰ ਹਜਾਰੀ ਰਾਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਪੁੱਤਰ ਵਿਨੋਦ ਕੁਮਾਰ ਫੌਜ ਵਿਚ ਨੌਕਰੀ ਕਰਦਾ ਸੀ। ਉਸਦੀ ਮੌਤ ਤੋਂ ਬਾਅਦ ਉਸਦਾ ਪੀ. ਐੱਫ., ਤਨਖਾਹ ਅਤੇ ਭੱਤਾ ਆਦਿ ਮਿਲਾ ਕੇ ਕੁਲ 21 ਲੱਖ ਰੁਪਏ ਸਰਕਾਰ ਵੱਲੋਂ ਉਸਦੀ ਪਤਨੀ ਸਾਵਿਤਰੀ ਦੇਵੀ ਦੇ ਖਾਤੇ 'ਚ ਪਾ ਦਿੱਤੇ ਗਏ। ਉਸਦੇ ਜਵਾਈ ਸੁਭਾਸ਼ ਚੰਦਰ ਪੁੱਤਰ ਮੰਗਲਾ ਰਾਮ ਅਤੇ ਉਸਦੀ ਪੁੱਤਰੀ ਸੁਨੀਤਾ ਪਤਨੀ ਸੁਭਾਸ਼ ਚੰਦਰ ਵਾਸੀ ਲਾਲਗੜ੍ਹ ਜਾਟਾਨ ਜ਼ਿਲਾ ਸ਼੍ਰੀਗੰਗਾਨਗਰ ਨੇ ਧੋਖੇ ਨਾਲ ਸਾਰੇ ਪੈਸੇ ਕਢਵਾ ਲਏ। ਕਾਲੂ ਰਾਮ ਨੇ ਇਸਦੀ ਸ਼ਿਕਾਇਤ ਫਾਜ਼ਿਲਕਾ ਦੇ ਐੱਸ. ਐੱਸ. ਪੀ. ਬਲਿਰਾਮ ਕੇਤਨ ਪਾਟਿਲ ਨੂੰ ਕੀਤੀ। ਐੱਸ. ਐੱਸ. ਪੀ. ਵੱਲੋਂ ਜਾਂਚ ਕਰਵਾਈ ਗਈ ਤਾਂ ਦੋਵੇਂ ਦੋਸ਼ੀ ਪਾਏ ਗਏ। ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਸੁਭਾਸ਼ ਚੰਦਰ ਅਤੇ ਸੁਨੀਤਾ ਖਿਲਾਫ ਧੋਖਾਧੜੀ ਕਰਨ ਦੇ ਇਲਜ਼ਾਮ 'ਚ ਮਾਮਲਾ ਦਰਜ ਕਰ ਲਿਆ ਹੈ।


Related News