ਠੱਗੀ ਕਰਨ ਸਬੰਧੀ ਵਿਅਕਤੀ ਖਿਲਾਫ ਮਾਮਲਾ ਦਰਜ
Sunday, Feb 18, 2018 - 12:26 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਿਟੀ ਦੀ ਪੁਲਸ ਨੇ ਉਧਾਰ ਲਏ ਪੈਸੇ ਵਾਪਸ ਨਾ ਦੇਣ ਅਤੇ ਕਿਸੇ ਹੋਰ ਦੇ ਖਾਤੇ ਦਾ ਚੈੱਕ ਦੇ ਕੇ ਇਕ ਵਿਅਕਤੀ ਨਾਲ ਠੱਗੀ ਕਰਨ ਸਬੰਧੀ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਨਵਦੀਪ ਗੁੰਬਰ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਨਰਿੰਦਰ ਕੁਮਾਰ ਵਾਸੀ ਗਲੀ ਸ਼ਰਨ ਦਾਸ ਫਾਜ਼ਿਲਕਾ ਨੇ 1 ਜੂਨ 2016 ਨੂੰ ਉਸ ਤੋਂ ਰੁਪਏ ਉਧਾਰ ਲਏ ਸਨ। ਉਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਤੋਂ ਉਧਾਰ ਲਏ ਪੈਸੇ ਵਾਪਸ ਨਹੀਂ ਕੀਤੇ ਅਤੇ ਕਿਸੇ ਹੋਰ ਦੇ ਖਾਤੇ ਦਾ ਚੈੱਕ ਦੇ ਕੇ ਉਸ ਨਾਲ ਠੱਗੀ ਕੀਤੀ ਹੈ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।