ਵਿਦੇਸ਼ੀ ਔਰਤ ਪਿਆਰ 'ਚ ਫਸਾ ਕੇ ਠੱਗਦੀ ਸੀ ਲੱਖਾਂ ਰੁਪਏ, ਇੰਝ ਹੋਇਆ ਖੁਲਾਸਾ
Wednesday, Oct 28, 2020 - 09:54 PM (IST)
ਲੁਧਿਆਣਾ (ਖੁਰਾਣਾ) : ਵਿਦੇਸ਼ੀ ਔਰਤ ਨੇ ਕਾਰਾਬਾਰਾ ਰੋਡ ਸਥਿਤ ਇਕ ਆੜ੍ਹਤੀ ਨੂੰ ਪਿਆਰ ਦੇ ਜਾਲ ਵਿਚ ਫਸਾ ਕੇ ਲੱਖਾਂ ਰੁਪਏ ਦੇ ਆਨਲਾਈਨ ਫਰਾਡ ਨੂੰ ਅੰਜਾਮ ਦਿੱਤਾ ਹੈ। ਉਥੇ ਵਿਦੇਸ਼ੀ ਔਰਤ ਦੇ ਚੱਕਰ 'ਚ ਆੜ੍ਹਤੀ ਨੇ ਆਪਣੇ ਨਾਲ ਹੋਏ ਫਰਾਡ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸ਼ਿਕਾਇਤ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਅਸਲ ਵਿਚ ਉਪਰੋਕਤ ਝੂਠੇ ਦੀ ਪਿਆਰ ਦੀ ਕਹਾਣੀ ਸ਼ੁਰੂ ਹੋਈ ਆੜ੍ਹਤੀ ਨੂੰ ਇੰਗਲੈਂਡ ਤੋਂ ਗੋਰੀ ਔਰਤ ਦੀ ਫੇਸਬੁਕ 'ਤੇ ਆਈ ਫਰਜ਼ੀ ਫਰੈਂਡਸ਼ਿਪ ਰਿਕਵੈਸਟ ਨਾਲ, ਜਿਸ ਵਿਚ ਖੁਦ ਨੂੰ ਲੰਦਨ ਯੂਨਾਈਟਿਡ ਕਿੰਗਡਮ ਦੀ ਨਿਵਾਸੀ ਦੱਸਣ ਵਾਲੀ ਔਰਤ ਆਭਾ ਸਿੰਘ ਨੇ ਆੜ੍ਹਤੀ ਨੂੰ ਦੋਸਤੀ ਦੇ ਜਾਲ ਵਿਚ ਫਸਾਉਣ ਤੋਂ ਬਾਅਦ ਪਿਆਰ ਦੇ ਸੁਪਨੇ ਦਿਖਾਉਂਦੇ ਹੋਏ ਜਿਉੂਣ-ਮਰਨ ਦੇ ਵਾਅਦੇ ਤੱਕ ਕਰ ਦਿੱਤੇ। ਮੌਕੇ ਦਾ ਫਾਇਦਾ ਚੁੱਕਦੇ ਹੋਏ ਫਰਜ਼ੀ ਆਭਾ ਸਿੰਘ ਨੇ ਆੜ੍ਹਤੀ ਨੂੰ ਕਿਹਾ ਕਿ ਉਹ ਉਸ ਦੇ ਲਈ ਇੰਗਲੈਂਡ ਤੋਂ 1 ਬੈਂਕ ਵਿਚ ਪਾਰਸਲ ਭੇਜ ਰਹੀ ਹੈ। ਜਿਸ 'ਚ ਵਿਦੇਸ਼ੀ ਕਰੰਸੀ (ਡਾਲਰ) ਹੈ। ਇਸ ਤੋਂ ਆੜ੍ਹਤੀ ਇਕ ਲਗਜ਼ਰੀ ਗੱਡੀ ਸਮੇਤ ਪਾਸ਼ ਇਲਾਕੇ ਵਿਚ ਇਕ ਕੋਠੀ ਖਰੀਦ ਲਵੇ। ਆਭਾ ਮੁਤਾਬਕ ਬੈਗ ਵਿਚ ਕਰੋੜਾਂ ਤੋਂ ਇਲਾਵਾ ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਭੇਜਿਆ ਗਿਆ ਹੈ। ਜਿਸ ਤੋਂ ਬਅਦ ਆੜ੍ਹਤੀ ਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਜਿਸ ਵਿਚ ਆੜ੍ਹਤੀ ਨੂੰ ਦੱਸਿਆ ਗਿਆ ਕਿ ਉਹ ਕਸਟਮ ਵਿਭਾਗ ਤੋਂ ਬੋਲ ਰਹੇ ਹਨ ਅਤੇ ਵਿਦੇਸ਼ ਤੋਂ ਕੋਈ ਪਾਰਸਲ ਆਇਆ ਹੈ, ਜਿਸ ਵਿਚ 25,700 ਰੁਪਏ ਫੀਸਦੀ ਜਮ੍ਹਾ ਕਰਵਾ ਕੇ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ : 5 ਨੌਜਵਾਨਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ, ਸਾਢੇ 3 ਲੱਖ ਲੁੱਟ ਕੇ ਹੋਏ ਫਰਾਰ
ਜਿਸ ਦੇ ਤੁਰੰਤ ਬਾਅਦ ਸਬੰਧਤ ਆੜ੍ਹਤੀ ਨੇ ਕਿਸੇ ਹੋਰ ਵਿਅਕਤੀ ਤੋਂ ਉਧਾਰ ਰਾਸ਼ੀ ਲੈ ਕੇ ਫਰਜ਼ੀ ਕਸਟਮ ਕਰਮਚਾਰੀ ਵੱਲੋਂ ਦੱਸੇ ਗਏ ਖਾਤੇ 'ਚ ਆਨਲਾਈਨ ਟਰਾਂਸਫਰ ਕਰ ਦਿੱਤੇ। ਹੁਣ ਇਸ ਐਪੀਸੋਡ ਵਿਚ ਇਕ ਵਾਰ ਫਿਰ ਤੋਂ ਆਈ ਫਰਜ਼ੀ ਕਾਲ ਵਿਚ ਕਸਟਮ ਕਰਮਚਾਰੀ ਨੇ ਦੱਸਿਆ ਕਿ ਬੈਂਕ ਨੂੰ ਸਕੈਨ ਕਰਨ 'ਤੇ ਪਤਾ ਲੱਗਾ ਕਿ ਬੈਗ ਵਿਚ ਭਾਰਤੀ ਮੂਲ ਦੇ ਕਰੋੜਾਂ ਰੁਪਏ ਦੇ ਵਿਦੇਸ਼ੀ ਭਰੀ ਪਈ ਹੈ। ਇਸ ਲਈ ਉਪਰੋਕਤ ਵਿਦੇਸ਼ੀ ਕਰੰਸੀ ਦੀ ਇਕ ਨੰਬਰ (ਪੱਕੀ ਰਾਸ਼ੀ) ਵਿਚ ਤਬਦੀਲ ਕਰਨ ਬਦਲੇ 85,000 ਰੁਪਏ ਅਤੇ ਟੈਕਸ ਸਮੇਤ 93,000 ਦੀ ਰਾਸ਼ੀ ਆਨਲਾਈਨ ਟਰਾਂਸਫਰ ਕੀਤੀ ਜਾਵੇ। ਕਰੋੜਾਂ ਰੁਪਏ ਅਤੇ ਵਿਦੇਸ਼ੀ ਔਰਤ ਨਾਲ ਵਿਆਹ ਕਰਾਉਣ ਲਈ ਉਤਾਵਲੇ ਹੋਏ ਆੜ੍ਹਤੀ ਨੇ ਫਿਰ ਇਕ ਵਾਰ ਉਧਾਰੀ ਰਾਸ਼ੀ ਚੁੱਕ ਕੇ ਖਾਤੇ ਵਿਚ ਟਰਾਂਸਫਰ ਕੀਤੀ ਅਤੇ ਮੇਮ ਨਾਲ ਜ਼ਿੰਦਗੀ ਗੁਜ਼ਾਰਨ ਦੇ ਸੁਪਨੇ ਸਜਾਉਣ ਲੱਗਾ ਪਰ ਇਸ ਦੌਰਾਨ ਆੜ੍ਹਤੀ ਦੇ ਸੁਪਨੇ ਉਸ ਸਮੇਂ ਬਰਬਾਦ ਹੋ ਗਏ, ਜਦ ਭੇਜੀ ਗਈ ਕੁੱਲ ਰਾਸ਼ੀ 1,18,700 ਮਿਲਣ ਦੇ ਬਾਅਦ ਫਰਜ਼ੀ ਮਹਿਲਾ ਵਲੋਂ ਦਿੱਤਾ ਮੋਬਾਇਲ ਨੰਬਰ ਸਵਿਚ ਆਫ ਆਊਣ ਲੱਗਾ। ਜਿਸ ਦੇ ਬਾਅਦ ਆੜ੍ਹਤੀ ਨੂੰ ਅਹਿਸਾਸ ਹੋਇਆ ਕਿ ਉਸ ਦੇ ਨਾਲ ਵੱਡੀ ਠੱਗੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੱਡਾ ਧਮਾਕਾ ਕਰ ਸਕਦੇ ਹਨ ਸਰਨਾ