ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 3.40 ਲੱਖ
Monday, Jun 18, 2018 - 05:32 AM (IST)

ਅੰਮ੍ਰਿਤਸਰ, (ਅਰੁਣ)- ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਇਕ ਏਜੰਟ ਖਿਲਾਫ ਕਾਰਵਾਈ ਕਰਦਿਅਾਂ ਥਾਣਾ ਰਾਮਬਾਗ ਦੀ ਪੁਲਸ ਵੱਲੋਂ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਮੋਹਿਤ ਅੱਤਰੀ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦਾ ਕਹਿ ਕੇ ਉਸ ਕੋਲੋਂ 3 ਲੱਖ 40 ਹਜ਼ਾਰ ਰੁਪਏ ਠੱਗਣ ਵਾਲੇ ਸਾਹਿਲ ਪੁੱਤਰ ਅਜੀਤ ਸਿੰਘ ਵਾਸੀ ਖੈਰਾਂਬਾਦ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।