ਨਵੇਂ ਸਾਲ ਦੇ ਪਹਿਲੇ ਦਿਨ ਨਾਭਾ ''ਚ ਪਈ ਸੰਘਣੀ ਧੁੰਦ, ਵਾਹਨ ਚਾਲਕਾਂ ਨੂੰ ਹੋਈ ਪਰੇਸ਼ਾਨੀ

Friday, Jan 01, 2021 - 12:35 PM (IST)

ਨਵੇਂ ਸਾਲ ਦੇ ਪਹਿਲੇ ਦਿਨ ਨਾਭਾ ''ਚ ਪਈ ਸੰਘਣੀ ਧੁੰਦ, ਵਾਹਨ ਚਾਲਕਾਂ ਨੂੰ ਹੋਈ ਪਰੇਸ਼ਾਨੀ

ਨਾਭਾ (ਰਾਹੁਲ) : ਪਹਾੜੀ ਇਲਾਕਿਆਂ 'ਚ ਜਿੱਥੇ ਬਰਫਬਾਰੀ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਉੱਤਰੀ ਮੈਦਾਨੀ ਇਲਾਕਿਆਂ 'ਚ ਠੰਡ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਨਵੇਂ ਸਾਲ ਦੀ ਆਮਦ 'ਤੇ ਜਿੱਥੇ ਲੋਕਾਂ ਨੂੰ ਉਮੀਦ ਸੀ ਕਿ ਅੱਜ ਠੰਢ ਘੱਟ ਹੋਵੇਗੀ ਅਤੇ ਧੁੰਦ ਵੀ ਘੱਟ ਹੋਵੇਗੀ ਪਰ ਨਵੇਂ ਸਾਲ ਦੇ ਪਹਿਲੇ ਦਿਨ ਹੀ ਰਾਤ ਤੋਂ ਹੀ ਧੁੰਦ ਦੀ ਚਾਦਰ ਨੇ ਆਪਣੇ ਪੈਰ ਪਸਾਰ ਲਏ।

ਨਾਭਾ ਵਿਖੇ ਦਿਨ ਚੜ੍ਹਦਿਆਂ ਹੀ ਆਮ ਦਿਨਾਂ ਨਾਲੋਂ ਅੱਜ ਧੁੰਦ ਬਹੁਤ ਜ਼ਿਆਦਾ ਵੇਖਣ ਨੂੰ ਮਿਲੀ ਅਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਆਮ ਦਿਨਾਂ ਨਾਲੋਂ ਠੰਡ ਵੀ ਜ਼ਿਆਦਾ ਵੇਖਣ ਨੂੰ ਮਿਲੀ ਅਤੇ ਪਾਰਾ 5 ਤੋਂ 6 ਡਿਗਰੀ ਸੈਲਸੀਅਸ ਤੱਕ ਰਿਹਾ। ਇਸ ਮੌਕੇ ਕਾਰ ਚਾਲਕ ਪਵਨ ਕੁਮਾਰ ਅਤੇ ਕਰਮਜੀਤ ਦੁੱਧ ਚਾਲਕ ਨੇ ਦੱਸਿਆ ਕਿ ਅੱਜ ਠੰਡ ਦੇ ਨਾਲ-ਨਾਲ ਧੁੰਦ ਵੀ ਬਹੁਤ ਜ਼ਿਆਦਾ ਹੈ ਅਤੇ ਆਉਣ ਜਾਣ 'ਚ ਕਾਫੀ ਮੁਸ਼ਕਲ ਆ ਰਹੀ ਹੈ ਕਿਉਂਕਿ ਧੁੰਦ ਦੇ ਨਾਲ ਹਾਦਸਿਆਂ ਦਾ ਵੀ ਜ਼ਿਆਦਾ ਡਰ ਬਣਿਆ ਰਹਿੰਦਾ ਹੈ। ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਕਾਰ 'ਚ ਲੁਧਿਆਣੇ ਜਾਣਾ ਸੀ ਪਰ ਧੁੰਦ ਜ਼ਿਆਦਾ ਹੋਣ ਕਰਕੇ ਬਹੁਤ ਮੁਸ਼ਕਲ ਆ ਰਹੀ ਹੈ।
 


author

Babita

Content Editor

Related News