ਫਲਾਈਓਵਰ ''ਤੇ ਪਲਟ ਗਿਆ ਟਰੱਕ, ਮੱਚ ਗਏ ਭਾਂਬੜ
Thursday, Dec 19, 2024 - 03:39 PM (IST)
ਲੁਧਿਆਣਾ (ਗਣੇਸ਼): ਲੁਧਿਆਣਾ ਦੇ ਟਰਾਂਸਪੋਰਟ ਨਗਰ ਫਲਾਈ ਓਵਰ 'ਤੇ ਇਕ ਟਰੱਕ ਟਾਇਰ ਫਟਣ ਮਗਰੋਂ ਕਾਬੂ ਤੋਂ ਬਾਹਰ ਹੋ ਗਿਆ ਤੇ ਫਲਾਈਓਵਰ 'ਤੇ ਹੀ ਪਲਟ ਗਿਆ। ਟਰੱਕ ਪਲਟਣ ਮਗਰੋਂ ਉਸ ਨੂੰ ਅੱਗ ਵੀ ਲੱਗ ਗਈ ਤੇ ਉਸ ਵਿਚ ਲੱਦਿਆ ਸਾਮਾਨ ਫ਼ਲਾਈਓਵਰ 'ਤੇ ਹੀ ਖਿੱਲਰ ਗਿਆ ਤੇ ਉਸ ਨੂੰ ਵੀ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
ਜਾਣਕਾਰੀ ਮੁਤਾਬਕ ਉਕਤ ਟਰੱਕ ਦਿੱਲੀ ਰੋਡ ਰਾਹੀਂ ਜਲੰਧਰ ਵੱਲ ਨੂੰ ਜਾ ਰਿਹਾ ਸੀ। ਲੁਧਿਆਣਾ ਦੇ ਟਰਾਂਸਪੋਰਟ ਨਗਰ ਨੇੜੇ ਫ਼ਲਾਈਓਵਰ 'ਤੇ ਟਰੱਕ ਨਾਲ ਇਹ ਹਾਦਸਾ ਵਾਪਰਿਆ। ਹਾਦਸੇ ਮਗਰੋਂ ਟਰੱਕ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਟਰੱਕ ਵਿਚ ਲੱਦਿਆ ਪੂਰਾ ਸਾਮਾਨ ਵੀ ਅੱਗ ਦੀ ਲਪੇਟ ਵਿਚ ਆ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ 3-4 ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਵੱਲੋਂ ਸਖ਼ਤ ਮਿਹਨਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8